ਝੱਜਾ ਨੇ 2-1 ਨਾਲ ਹਰਾਈ ਘੋੜਾਵਾਹੀ ਦੀ ਟੀਮ
- ਖੇਡਾਂ
- 20 Dec,2024

ਭੋਗਪੁਰ : ਫੌਜ ਦੀ ਪੈਂਥਰ ਡਿਵੀਜ਼ਨ ਸੈਰਾਮਨੀ ਬ੍ਰਿਗੇਡ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖੇਡ ਸਟੇਡੀਅਮ ਡੱਲੀ ਵਿਖੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਤੇ ਨਸ਼ਿਆਂ ਤੋਂ ਦੂਰੀ ਬਣਾਈ ਰੱਖਣ ਦੇ ਮੰਤਵ ਨਾਲ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ’ਚ ਮੁੱਖ ਮਹਿਮਾਨ ਵਜੋਂ 350 ਇਨਫੈਂਟਰੀ ਬ੍ਰਿਗੇਡ 11 ਕੋਰ ਹੈੱਡਕੁਆਰਟਰ ਦੇ ਬ੍ਰਿਗੇਡੀਅਰ ਐਚਪੀ ਸਿੰਘ ਨੇ ਸ਼ਿਰਕਤ ਕੀਤੀ ਤੇ ਖਿਡਾਰੀਆਂ ਨਾਲ ਮੁਲਾਕਾਤ ਕਰ ਕੇ ਖੇਡਾਂ ਪ੍ਰਤੀ ਉਤਸ਼ਾਹਤ ਕੀਤਾ। ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਖੇਡਾਂ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਰਨਲ ਸੀ ਰੀਸ਼ਬ ਸਿੰਘ, ਮੇਜਰ ਅਮਨਦੀਪ ਸਿੰਘ, ਕੈਪਟਨ ਗੁਰਮੇਲ ਸਿੰਘ, ਸੂਬੇਦਾਰ ਚਰਨਜੀਤ ਸਿੰਘ ਡੱਲਾ, ਡੀਡੀਪੀਓ ਇਕਬਾਲ ਜੀਤ ਸਿੰਘ, ਬੀਡੀਪੀਓ ਰਾਮ ਲੁਭਾਇਆ, ਸੂਬੇਦਾਰ ਮੁਕੰਦ ਸਿੰਘ, ਹੌਲਦਾਰ ਚੰਨਣ ਸਿੰਘ, ਸੁਰਜੀਤ ਲਾਲ ਕੋਆਰਡੀਨੇਟਰ ਵੀ ਮੌਜੂਦ ਸਨ। ਇਸ ਟੂਰਨਾਮੈਂਟ ’ਚ 16 ਤੋਂ 20 ਸਾਲ ਦੀ ਉਮਰ ਦੇ ਨੌਜਵਾਨਾਂ ਦੀਆਂ 8 ਟੀਮਾਂ ਨੇ ਹਿੱਸਾ ਲਿਆ। ਪਿੰਡ ਝੱਜਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਘੋੜਾਵਾਹੀ ਜ਼ਿਲ੍ਹਾ ਜਲੰਧਰ ਵਿਚਕਾਰ ਫਾਈਨੈਲ ਮੈਚ ਖੇਡਿਆ ਗਿਆ ਜਿਸ ਵਿਚ ਝੱਜਾ ਨੇ 2/1 ਨਾਲ ਘੋੜਾਵਾਹੀ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਬ੍ਰਿਗੇਡੀਅਰ ਐੱਚਪੀ ਸਿੰਘ ਨੇ ਜਿੱਤ ਪ੍ਰਾਪਤ ਕਰਨ ਵਾਲੀ ਟੀਮ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਅਤੇ ਵਿਸ਼ੇਸ਼ ਤੌਰ ’ਤੇ ਸਰਟੀਫਿਕੇਟ ਵੀ ਦਿੱਤੇ। ਪਿਮਸ ਹਸਪਤਾਲ ਦੇ ਡਾਕਟਰਾਂ ਵੱਲੋਂ ਨਸ਼ਿਆਂ ਤੋਂ ਦੂਰ ਰਹਿਣ ਤੇ ਨਸ਼ੇ ਨਾਲ਼ ਹੋ ਰਹੀਆਂ ਬਿਮਾਰੀਆਂ ਦੇ ਖਿਲਾਫ ਨੁੱਕੜ ਨਾਟਕ ਪੇਸ਼ ਕੀਤਾ ਗਿਆ।
Posted By:

Leave a Reply