ਨਵੇਂ ਸਾਲ ਦੀ ਆਮਦ ਮੌਕੇ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਵਿਸ਼ਾਲ ਸਤਿਸੰਗ ਕਰਵਾਇਆ
- ਪੰਜਾਬ
- 02 Jan,2025

ਲੁਧਿਆਣਾ - ਸ਼ੇਰਪੁਰ ਆਟੋ ਸਟੈਂਡ ਲੁਧਿਆਣਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਵੇਂ ਸਾਲ ਦੀ ਆਮਦ ਮੌਕੇ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਵਿਸ਼ਾਲ ਸਤਿਸੰਗ ਸਮਾਗਮ ਪ੍ਰਧਾਨ ਮਨੀ ਲੁਧਿਆਣਾ ਦੀ ਅਗਵਾਈ ਵਿੱਚ ਕਰਵਾਇਆ ਗਿਆ। ਸਮਾਗਮ ਦੌਰਾਨ ਚੇਅਰਮੈਨ ਨਰੇਸ਼ ਧੀਂਗਾਨ, ਜੋਨੀ ਲੁਧਿਆਣਾ, ਸੁਰਿੰਦਰ ਕਲਿਆਣ ਮੁੱਖ ਮਹਿਮਾਨ ਸ਼ਾਮਿਲ ਹੋਏ। ਸਮਾਗਮ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਨਰੇਸ਼ ਧੀਂਗਾਨ ਨੇ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਵਲੋਂ ਦਰਸਾਏ ਮਾਰਗ ਤੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਜੋਨੀ ਲੁਧਿਆਣਾ ਨੇ ਸਮਾਗਮ ਵਿੱਚ ਸ਼ਾਮਲ ਸਮੂਹ ਸੰਗਤ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਪ੍ਰਭੂ ਦੇ ਲੰਗਰ ਦੀ ਸ਼ੁਰੂਆਤ ਕੀਤੀ। ਸਮਾਗਮ ਦੌਰਾਨ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਗਾਇਕ ਜੱਗੀ ਗਿੱਲ ਨੇ ਕੀਤਾ। ਸਮਾਗਮ ਦੇ ਅੰਤ ਵਿੱਚ ਮਨੀ ਲੁਧਿਆਣਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਜੋਨੀ ਲੁਧਿਆਣਾ, ਲਛਮਣ, ਅਮਨ ਗਹਿਲੋਤ, ਅਮਰਜੀਤ ਗਹਿਲੋਤ, ਵੰਸ ਗਹਿਲੋਤ, ਅਨੂਪ, ਕਾਲੀ ਘਈ, ਰਵੀ ਲੁਧਿਆਣਾ, ਸ਼ਿਵਮ ਲੁਧਿਆਣਾ, ਰਾਹੁਲ, ਵਰਿੰਦਰ ਕੁਮਾਰ ਪ੍ਰਧਾਨ ਸ਼ੇਰਪੁਰ ਚੌਂਕ ਟੈਕਸੀ ਸਟੈਂਡ, ਧਰਮਵੀਰ ਅਨਾਰਿਆ ਧਰਮ ਪ੍ਰਚਾਰਕ, ਮਨੀਸ਼ ਕੁਮਾਰ ਟਿੰਕੂ ਬਲਾਕ ਪ੍ਰਧਾਨ, ਚਰਨਜੀਤ, ਵਿਨੋਦ ਕੁਮਾਰ, ਵਿਕਾਸ, ਮੋਨੂੰ ਚੌਹਾਨ, ਜੋਨੀ ਟਾਂਕ, ਰਾਜਿੰਦਰ ਪ੍ਰਧਾਨ, ਥਾਣੇਦਾਰ ਜੰਗ ਬਹਾਦਰ, ਹੌਲਦਾਰ ਉਜਾਗਰ ਸਿੰਘ, ਥਾਣੇਦਾਰ ਅਵਤਾਰ ਸਿੰਘ, ਥਾਣੇਦਾਰ ਸੁਰਜੀਤ ਸਿੰਘ, ਬੱਬੂ, ਜਸਪਾਲ ਤਿਤਲੀ ਆਦਿ ਹਾਜ਼ਰ ਸਨ।
Posted By:

Leave a Reply