ਥਾਣਾ ਇਸਲਾਮਾਬਾਦ 'ਚ ਧਮਾਕਾ ਕਰਵਾਉਣ ਵਾਲੇ ਜੀਵਨ ਫੌਜੀ ਗੈਂਗ ਦੇ ਗੁਰਗਿਆਂ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ
- ਪੰਜਾਬ
- 31 Jan,2025

ਅੰਮ੍ਰਿਤਸਰ: ਪੰਜਾਬ ਵਿੱਚ ਵਧ ਰਹੀਆਂ ਗੈਂਗਵਾਰ ਅਤੇ ਅਪਰਾਧਕ ਵਾਰਦਾਤਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਾਕੇਬੰਦੀਆਂ ਅਤੇ ਕਈ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕਾਰਵਾਈਆਂ ਦੌਰਾਨ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਜੀਵਨ ਫੌਜੀ ਗੈਂਗ ਦੇ ਗੁਰਗਿਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ।
ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਰਾਮ ਤੀਰਥ ਰੋਡ, ਧੋਲ ਕਲਾਂ ਮੋੜ 'ਤੇ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ – ਰਣਜੀਤ ਸਿੰਘ ਉਰਫ ਗਾਨਾ ਅਤੇ ਅਮਨਦੀਪ ਸਿੰਘ ਉਰਫ ਪ੍ਰਿੰਸ – ਨੂੰ .30 ਬੋਰ ਪਿਸਤੌਲ, 10 ਜਿੰਦਾ ਰੌਂਦ ਅਤੇ ਡੇਢ ਲੱਖ ਰੁਪਏ ਦੀ ਡਰੱਗ ਮਣੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਹ ਗਿਰਫ਼ਤਾਰੀਆਂ ਥਾਣਾ ਕੰਬੋ ਵਿੱਚ ਦਰਜ ਮਾਮਲੇ ਤਹਿਤ ਹੋਈਆਂ।
ਪੁਲਿਸ ਵੱਲੋਂ ਹੋਰ ਵੱਡੀਆਂ ਗ੍ਰਿਫ਼ਤਾਰੀਆਂ
ਇਸੇ ਤਹਿਤ ਪਿੰਡ ਮਾਹਵਾ ਵਿੱਚੋਂ ਬਲਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਕੋਲੋਂ ਮੋਟਰਸਾਈਕਲ, ਦੋ 09 MM ਪਿਸਤੌਲ, ਇੱਕ .30 ਬੋਰ ਪਿਸਤੌਲ ਅਤੇ ਹੋਰ ਸਮਾਨ ਬਰਾਮਦ ਹੋਇਆ। ਇਕ ਹੋਰ ਕਾਰਵਾਈ 'ਚ ਅੰਮ੍ਰਿਤਸਰ ਪੁਲਿਸ ਨੇ 20,000 ਨਕਦੀ, ਦੋ ਮੋਬਾਈਲ ਫੋਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਘਰੀਂਡਾ ਵਿਖੇ ਮਾਮਲਾ ਦਰਜ ਕੀਤਾ।
15 ਨਵੰਬਰ 2024 ਨੂੰ ਘਰੀਂਡਾ ਪੁਲਿਸ ਵੱਲੋਂ ਇੱਕ ਲਵਾਰਿਸ ਫਾਰਚੂਨਰ ਕਾਰ ਅਤੇ 6 ਜਿੰਦਾ ਰੌਂਦ ਬਰਾਮਦ ਕੀਤੇ ਗਏ ਸਨ। ਹੁਣ ਪੁਲਿਸ ਨੇ ਇਸੇ ਮਾਮਲੇ ਵਿੱਚ ਹਰਵਿੰਦਰ ਸਿੰਘ ਉਰਫ ਚਮਕੌਰ ਨੂੰ .32 ਬੋਰ ਪਿਸਤੌਲ ਸਮੇਤ ਖਾਸੇ ਪੁੱਲ ਤੋਂ ਗ੍ਰਿਫ਼ਤਾਰ ਕੀਤਾ।
ਪੁਲਿਸ ਵੱਲੋਂ ਅਪਰਾਧਕ ਗਤੀਵਿਧੀਆਂ 'ਤੇ ਸ਼ਿਕੰਜਾ
ਇਨ੍ਹਾਂ ਗ੍ਰਿਫ਼ਤਾਰੀਆਂ ਦੌਰਾਨ ਪੁਲਿਸ ਨੇ ਕੁੱਲ 2 .32 ਬੋਰ ਪਿਸਤੌਲ, 10 ਜਿੰਦਾ ਰੌਂਦ, 2MM ਪਿਸਤੌਲ, 1.17 ਲੱਖ ਰੁਪਏ, 2 ਮੋਬਾਈਲ ਫੋਨ, 1 ਮੋਟਰਸਾਈਕਲ ਅਤੇ 1 ਐਕਟੀਵਾ ਬਰਾਮਦ ਕੀਤੀ। ਪੁਲਿਸ ਮੁਤਾਬਕ ਗ੍ਰਿਫ਼ਤਾਰ ਵਿਅਕਤੀ ਜੀਵਨ ਫੌਜੀ ਗੈਂਗ ਨਾਲ ਸਿੱਧਾ ਸੰਪਰਕ ਵਿੱਚ ਸਨ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਹੋਰ ਕਲੂਜ਼ ਇਕੱਠੇ ਕੀਤੇ ਜਾ ਰਹੇ ਹਨ।
#PunjabPolice #CrimeNews #GangsterArrest #AmritsarCrime #WeaponSeized #PunjabDrugs #PoliceSuccess #LawAndOrder #GangWar
Posted By:

Leave a Reply