ਹਾਦਸਿਆਂ ਵਾਲੇ ਚੌਕ ’ਚ ਟ੍ਰੈਫਿਕ ਲਾਈਟਾਂ ਲਾਈਆਂ ਜਾਣ : ਸੰਧੂ

ਨਕੋਦਰ : ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦਾ ਇਕ ਵਫਦ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਅਗਵਾਈ ਹੇਠ ਐੱਸਡੀਐੱਮ ਨਕੋਦਰ ਲਾਲ ਵਿਸ਼ਵਾਸ ਪੀਸੀਐੱਸ ਨੂੰ ਮੰਗ ਪੱਤਰ ਦੇਣ ਵਾਸਤੇ ਪੁੱਜੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ, ਜ਼ਿਲ੍ਹਾ ਜਨਰਲ ਸਕੱਤਰ ਸੁਰਿੰਦਰ ਪਾਲ ਸਿੰਘ, ਰਾਮ ਦਾਸ ਬਾਲੂ, ਜਗਨ ਨਾਥ ਚਾਹਲ, ਤਰਸੇਮ ਲਾਲ ਉੱਪਲ, ਮਹਿੰਦਰ ਸਿੰਘ ਨਾਹਲ, ਦਿਨਕਰ ਸੰਧੂ ਨੇ ਐੱਸਡੀਐੱਮ ਨੂੰ ਦੱਸਿਆ ਕਿ ਨਕੋਦਰ ਵਿਖੇ ਨਕੋਦਰ-ਜਲੰਧਰ ਚੌਕ ’ਚ ਰੋਜ਼ਾਨਾ ਭਾਰੀ ਟ੍ਰੈਫਿਕ ਲੰਘਦਾ ਹੈ। ਲੋਡ ਓਵਰਲੋਡ ਟਰੱਕ, ਬੱਸਾਂ, ਕਾਰ ਬਾਈਕ ਵਾਲੇ ਚਾਲਕ ਤੇਜ਼ ਤਰਾਰ ਰਫ਼ਤਾਰ ਤੇ ਕਾਹਲੀ ’ਚ ਆਪਣਾ ਵਾਹਨ ਚਲਾਉਂਦੇ ਹਨ। ਚੌਕ ’ਚ ਟਰੈਫਿਕ ਲਾਈਟਾਂ, ਰਾਊਂਡ ਅਬਾਊਟ, ਟ੍ਰੈਫਿਕ ਮੁਲਾਜ਼ਮਾਂ, ਹਾਈਲਾਈਟਰ ਦੀ ਵਿਵਸਥਾ ਨਾ ਹੋਣ ਕਾਰਣ ਨਿੱਤ ਹਾਦਸੇ ਹੁੰਦੇ ਹਨ। ਲੋਕਾਂ ਦੀ ਜਾਨ ਜਾਣ ਦਾ ਖੌਅ ਦਿਨ ਰਾਤ ਬਣਿਆ ਰਹਿੰਦਾ ਹੈ। ਧੁੰਦ ਦੇ ਦਿਨ ਹੋਣ ਕਾਰਣ ਖਤਰਾ ਹੋਰ ਵੱਧ ਜਾਂਦਾ ਹੈ। ਐੱਸਡੀਐੱਮ ਨੇ ਤੁਰੰਤ ਐਕਸ਼ਨ ਲੈਂਦਿਆ ਡੀਐੱਸਪੀ ਸੁਖਪਾਲ ਸਿੰਘ ਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਫਸਰਾਂ ਆਦਿ ਨਾਲ ਸੰਪਰਕ ਸਾਧਿਆ, ਲਿਖਤੀ ਤੌਰ ਤੇ ਸਰਕਾਰੀ ਹੁਕਮ ਵੀ ਜਾਰੀ ਕੀਤੇ ਨੰਬਰਦਾਰ ਯੂਨੀਅਨ ਨੇ ਜਦੋਂ ਨੰਬਰਦਾਰ ਦੇ ਮਾਣ ਭੱਤਾ ਦੇਰੀ ਨਾਲ ਮਿਲਣ ਦੀ ਗੱਲ ਕੀਤੀ ਤਾਂ ਐੱਸਡੀਐੱਮ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਯੂਨੀਅਨ ਦੇ ਸਾਹਮਣੇ ਹੀ ਬੁਲਾਇਆ ਤੇ ਜਿੱਥੇ ਨੰਬਰਦਾਰਾਂ ਨੂੰ ਮਾਣ ਭੱਤਾ ਸਮੇਂ ਸਿਰ ਦੇਣ ਦੇ ਹੁਕਮ ਜਾਰੀ ਕੀਤੇ, ਉੱਥੇ ਇਕ ਹਫ਼ਤੇ ’ਚ ਰੋਕਿਆ ਹੋਇਆ ਮਾਣ ਭੱਤਾ ਜਾਰੀ ਕਰਨ ਦੀ ਸਖਤ ਹਦਾਇਤ ਵੀ ਦਿੱਤੀ। ਬਾਅਦ ’ਚ ਯੂਨੀਅਨ ਨੇ ਡੀਐੱਸਪੀ ਸੁਖਪਾਲ ਸਿੰਘ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਪੱਕੇ ਤੌਰ ’ਤੇ ਟ੍ਰੈਫਿਕ ਮੁਲਾਜ਼ਮ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਹਨ।