ਨੈਸ਼ਨਲ ਪੱਧਰ ’ਤੇ ਜੇਤੂ ਸ਼ੂਟਰ ਸ਼ਿਵਮ ਵਾਤਿਸ਼ ਦਾ ਕੀਤਾ ਵਿਸ਼ੇਸ਼ ਸਨਮਾਨ

ਨੈਸ਼ਨਲ ਪੱਧਰ ’ਤੇ ਜੇਤੂ ਸ਼ੂਟਰ ਸ਼ਿਵਮ ਵਾਤਿਸ਼ ਦਾ ਕੀਤਾ ਵਿਸ਼ੇਸ਼ ਸਨਮਾਨ

ਬੁਢਲਾਡਾ : ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਵਿਖ਼ੇ ਅੰਡਰ-19 ਸਕੂਲੀ ਖੇਡਾਂ ਵਿੱਚੋਂ ਨੈਸ਼ਨਲ ਪੱਧਰ ’ਤੇ ਟੀਮ ਗੋਲਡ ਅਤੇ ਇੰਡੀਵਿਜੁਅਲ ਮੈਡਲ ਜਿੱਤ ਕੇ ਆਏ ਸ਼ਿਵਮ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕਰਦਿਆਂ ਇਨ੍ਹਾਂ ਦਾ ਰੂਬਰੂ ਸਮਾਗਮ ਕਰਵਾਇਆ। ਸਕੂਲ ਮੁਖੀ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਇਹ ਵਿਦਿਆਰਥੀ ਅੰਡਰ-14, ਅੰਡਰ-17 ਅਤੇ ਅੰਡਰ-19 ਤਿੰਨੇ ਵਰਗਾਂ ਵਿੱਚ ਜੇਤੂ ਰਿਹਾ ਹੈ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੀ ਰਾਜਧਾਨੀ ਭਪਾਲ ਵਿਖੇ ਹੋਈਆਂ ਨੈਸ਼ਨਲ ਪੱਧਰੀ ਖੇਡਾਂ ਵਿੱਚ ਇਸ ਬੱਚੇ ਨੇ ਟੀਮ ਗੇਮ ਚੋਂ ਸੋਨ ਤਮਗਾ ਤੇ ਵਿਅਕਤੀਗਤ ਖੇਡ ’ਚੋਂ ਕਾਂਸੇ ਦਾ ਤਮਗਾ ਪ੍ਰਾਪਤ ਕੀਤਾ। ਉਨ੍ਹਾਂ ਦੀਆਂ ਸਮੁੱਚੀਆਂ ਪ੍ਰਾਪਤੀਆਂ ਵਾਸਤੇ ਸਕੂਲ ਵੱਲੋਂ ਇਨ੍ਹਾਂ ਦਾ ਸਨਮਾਨਿਤ ਕੀਤਾ ਗਿਆ। ਇਸ ਸਮੇਂ ਇਹ ਸਕੂਲ ਦੇ ਪੰਜਾਬ ਜੇਤੂ ਬੱਚਿਆਂ ਕਮਲਪ੍ਰੀਤ ਸਿੰਘ, ਸਰਜਾ ਸਿੰਘ, ਜਸਮੀਤ ਕੌਰ, ਸੁਖਰਾਜ ਸਿੰਘ, ਬਲਕਰਨ ਸਿੰਘ, ਸਤਵੀਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਗਮੇਲ ਸਿੰਘ ਖਾਲਸਾ, ਐੱਸਐੱਮਸੀ ਦੇ ਚੇਅਰਮੈਨ ਸਰੋਜ ਰਾਣੀ, ਟੇਨੂੰ ਬਾਲਾ, ਪ੍ਰੀਤੀ ਅਰੋੜਾ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਵੀਰਪਾਲ, ਮੰਜੂ ਸ਼ਰਮਾ, ਮਨਜੀਤ ਕੌਰ, ਮੋਨਿਕਾ, ਸੁਖਚੈਨ ਸਿੰਘ ਅਹਿਮਦਪੁਰ ਆਦਿ ਹਾਜ਼ਰ ਸਨ।