ਵਿਦਿਆਰਥੀਆਂ ਨੇ ਟੈਂਲਟੈਕਸ ਪ੍ਰੀਖਿਆਵਾਂ ’ਚ ਨਿਖਾਰੀ ਆਪਣੀ ਪ੍ਰਤਿਭਾ

ਵਿਦਿਆਰਥੀਆਂ ਨੇ ਟੈਂਲਟੈਕਸ ਪ੍ਰੀਖਿਆਵਾਂ ’ਚ ਨਿਖਾਰੀ ਆਪਣੀ ਪ੍ਰਤਿਭਾ

ਬਰਨਾਲਾ : ਆਰੀਆਭੱਟ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ਟੈਲਟੈਕਸ ਪ੍ਰੀਖਿਆਵਾਂ ’ਚ ਆਪਣੀ ਪ੍ਰਤਿਭਾ ਨੂੰ ਨਿਖਾਰਿਆ। ਇਹ ਪ੍ਰੀਖਿਆਵਾਂ ਟੈਂਲਟੈਕਸ ਐਲਨ ਕੈਰੀਅਰ ਇੰਸਟੀਟਿਊਟ ਪ੍ਰਾਈਵੇਟ ਲਿਮਿਟਡ ਬਠਿੰਡਾ ਦੁਆਰਾ ਕਰਵਾਈ ਗਈ, ਜਿਸ ’ਚ ਦਸਵੀਂ ਜਮਾਤ ਦੇ ਵਿਦਿਆਰਥੀ ਏਕਮ ਥਿੰਦ ਤੇ ਛੇਵੀਂ ਜਮਾਤ ਦੀਆਂ ਵਿਦਿਆਰਥਣਾਂ ਬ੍ਰਹਮਲੀਨ ਕੌਰ ਮਾਨ ਤੇ ਆਸ਼ਾ ਗੁਪਤਾ ਨੂੰ ਵਿਸ਼ੇਸ਼ ਰੂਪ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸ਼ਸ਼ੀਕਾਂਤ ਮਿਸ਼ਰਾ, ਕੋਆਰਡੀਨੇਟਰ ਰੇਣੂ ਸਿੰਗਲਾ ਤੇ ਪ੍ਰੀਖਿਆ ਇੰਚਾਰਜ ਸੁਨੀਤਾ ਸ਼ਰਮਾ ਨੇ ਦੱਸਿਆ ਕਿ ਅੱਜ ਦੇ ਡਿਜੀਟਲ ਯੁਗ ’ਚ ਗੁਣਵਕਤਾਪੂਰਨ ਸਿੱਖਿਆ ਪ੍ਰਾਪਤ ਕਰਨ ਦੇ ਨਾਲ ਨਾਲ ਕੈਰੀਅਰ ਨਿਰਮਾਣ ਦੇ ਖੇਤਰ ਲਈ ਟੈਂਲਟੈਕਸ ਪ੍ਰੋਗਰਾਮਾਂ ਦੇ ਮਾਧਿਅਮ ਵਿਦਿਆਰਥੀ ਖੁਦ ਨੂੰ ਸਿੱਖਿਅਤ ਬਣਾ ਸਕਦੇ ਹਨ, ਜੋ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਸਿੱਖਿਆ ਲਈ ਪ੍ਰੇਰਿਤ ਕਰਦੀ ਹੈ, ਇਹ ਪ੍ਰੀਖਿਆਵਾਂ ਅੱਗੇ ਵੀ ਇਸੇ ਤਰ੍ਹਾਂ ਹੀ ਹੁੰਦੀਆਂ ਰਹਿਣਗੀਆਂ, ਜੋ ਬੱਚਿਆਂ ਦੇ ਭਵਿੱਖ ਨਿਰਮਾਣ ’ਚ ਸਹਾਇਕ ਰਹੇਗੀ।