ਥੈਲਾਸੀਮੀਆ ਤੋਂ ਪੀੜਤ ਬੱਚਿਆਂ ਲਈ ਖੂਨਦਾਨ ਕੈਂਪ ਲਾਇਆ
- ਪੰਜਾਬ
- 27 Jan,2025

ਜਲੰਧਰ : ਥੈਲਾਸੀਮੀਆ ਤੋਂ ਪੀੜਤ ਬੱਚਿਆਂ ਲਈ ਨਿਰੰਤਰ ਖੂਨ ਦਾਨ ਕੈਂਪ ਲਗਾਉਣ ਵਾਲੀ ਸੰਸਥਾ ਆਗਾਜ਼ ਐੱਨਜੀਓ ਵੱਲੋਂ ਖੂਨਦਾਨ ਕੈਂਪ ਗੁਰਦੁਆਰਾ ਸਿੰਘ ਸਭਾ ਅਜੀਤ ਨਗਰ ਵਿਖੇ ਲਾਇਆ ਗਿਆ, ਜਿਸ ’ਚ ਸਿਵਲ ਹਸਪਤਾਲ ਜਲੰਧਰ ਦਾ ਬਲੱਡ ਬੈਂਕ ਸਟਾਫ ਵੱਲੋਂ ਸੇਵਾਵਾਂ ਕੀਤੀਆਂ ਗਈਆਂ। ਇਸ ਮੌਕੇ ਆਗਾਜ਼ ਐੱਨਜੀਓ ਦੇ ਮੈਂਬਰਾਂ ਤੋਂ ਇਲਾਵਾ ਆਲ ਇੰਡੀਆ ਹਿਊਮਨ ਰਾਇਟਸ ਤੇ ਐਂਟੀ ਕਰੱਪਸ਼ਨ ਦੇ ਵਲੰਟੀਅਰਾਂ ਤੇ ਕੌਂਸਲਰ ਪਰਮਜੋਤ ਸਿੰਘ ਸ਼ੈਰੀ ਚੱਢਾ ਪੰਜਾਬ ਮੈਡੀਕਲ ਰੀਪਰੀਜੈਂਟੇਟਿਵ ਐਸੋਸੀਏਸ਼ਨ ਦੇ ਵਲੰਟੀਅਰ ਜਸਪ੍ਰੀਤ ਸਿੰਘ ਨੇ ਖੂਨਦਾਨ ਕੀਤਾ। ਆਗਾਜ਼ ਦੇ ਪ੍ਰਧਾਨ ਪਰਮਪ੍ਰੀਤ ਸਿੰਘ ਵਿੱਟੀ ਤੇ ਅਮਰਜੀਤ ਸਿੰਘ ਮੰਗਾ ਜਨਰਲ ਸਕੱਤਰ, ਐਡਵੋਕੇਟ ਸਨਦੀਪ ਕੰਵਲ ਸਿੰਘ ਛਾਬੜਾ, ਜਸਵਿੰਦਰ ਸਿੰਘ ਸਾਹਨੀ ਨੇ ਦੱਸਿਆ ਕਿ ਕੈਂਪ ’ਚ 50 ਤੋਂ ਵੱਧ ਯੂਨਿਟ ਇਕੱਠੇ ਹੋਏ ਜੋ ਕਿ ਥੈਲਾਸੀਮਿਕ ਬੱਚਿਆਂ ਨੂੰ ਹੀ ਮੁਹੱਈਆ ਕਰਵਾਏ ਜਾਣਗੇ। ਗੁਰਦੁਆਰਾ ਸਿੰਘ ਸਭਾ ਅਜੀਤ ਨਗਰ ਦੀ ਪ੍ਰਬੰਧਕ ਕਮੇਟੀ ਵੱਲੋਂ ਖੂਨਦਾਨ ਕਰਨ ਵਾਲੇ ਵੀਰਾਂ ਲਈ ਦੁੱਧ ਤੇ ਬਿਸਕੁਟ ਦਾ ਲੰਗਰ ਲਗਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜੋਤ ਸਿੰਘ ਲੱਕੀ ਤੇ ਹੋਰ ਕਮੇਟੀ ਮੈਂਬਰ ਗੁਰਵਿੰਦਰ ਪਾਲ ਸਿੰਘ, ਜਗਮਨਦੀਪ ਸਿੰਘ ਸ਼ੇਰੇ ਪੰਜਾਬ, ਇੰਦਰਜੀਤ ਸਿੰਘ ਬਾਂਸਲ, ਗੁਰਿੰਦਰ ਸਿੰਘ ਦੇਹਰਾ, ਹਰਪ੍ਰੀਤ ਸਿੰਘ ਅਨੇਜਾ, ਜਗਜੀਤ ਸਿੰਘ ਤੇ ਜਸਵਿੰਦਰ ਪਾਲ ਸਿੰਘ, ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ, ਹਰਪਾਲ ਸਿੰਘ ਚੱਢਾ ਚੇਅਰਮੈਨ ਸਿੱਖ ਤਾਲਮੇਲ ਕਮੇਟੀ, ਬੰਟੀ ਨੀਲਕੰਠ ਕੌਂਸਲਰ, ਗੁਰਜੀਤ ਸਿੰਘ ਪੋਪਲੀ ਆਗਾਜ਼ ਦੇ ਸਰਪ੍ਰਸਤ ਇੰਜੀਨੀਅਰ ਤਰਲੋਚਨ ਸਿੰਘ ਭਾਟੀਆ, ਜਸਪਾਲ ਸਿੰਘ, ਕਮਲਜੀਤ ਸਿੰਘ, ਜਲਪ੍ਰੀਤ ਸਿੰਘ ਜੋਲੀ, ਕੁਲਵਿੰਦਰ ਸਿੰਘ, ਪ੍ਰੋ. ਸੁਖਜੀਤ ਸਿੰਘ, ਉਂਕਾਰ ਸਿੰਘ, ਗੋਬਿੰਦ ਨੀਲ, ਤਜਿੰਦਰ ਸਿੰਘ ਰੋਬੀ, ਰਾਜਾ, ਜਸਪ੍ਰੀਤ ਸਿੰਘ, ਸਵਿੰਦਰ ਪਾਲ ਸਿੰਘ, ਸ਼ੰਟੂ, ਮੰਨੀ, ਅਪਾਰਜੋਤ ਸਿੰਘ ਆਦਿ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ।
Posted By:

Leave a Reply