ਕਿਸਾਨ ਸਭਾ ਦੇ ਜਥੇ ਮੋਗਾ ’ਚ ਹੋ ਰਹੀ ਕਿਸਾਨ ਮਹਾਪੰਚਾਇਤ ’ਚ ਸ਼ਾਮਲ ਹੋਣ ਲਈ ਰਵਾਨਾ
- ਪੰਜਾਬ
- 09 Jan,2025

ਤਰਨਤਾਰਨ : ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਵਿਰੁੱਧ ਸਯੁੰਕਤ ਕਿਸਾਨ ਮੋਰਚੇ ਵੱਲੋਂ ਮੋਗਾ ਵਿਖੇ ਕੀਤੀ ਗਈ ਕਿਸਾਨ ਮਹਾਪੰਚਾਇਤ ’ਚ ਸ਼ਾਮਲ ਹੋਣ ਲਈ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਤਰਨਤਾਰਨ ਦੇ ਵਰਕਰ ਰਣਜੀਤ ਸਿੰਘ ਬਹਾਦਰ ਨਗਰ, ਬਲਦੇਵ ਸਿੰਘ ਧੂੰਦਾ ਤੇ ਪਰਮਜੀਤ ਸਿੰਘ ਚੋਹਲਾ ਦੀ ਅਗਵਾਈ ’ਚ ਵੱਡੀ ਗਿਣਤੀ ਗਿਣਤੀ ਕਿਸਾਨ ਰਵਾਨਾ ਹੋਏ। ਇਸ ਮੌਕੇ ਜਾਣਕਾਰੀ ਦਿੰਦਿਆਂ ਸੂਬਾ ਕਮੇਟੀ ਮੈਂਬਰ ਮਹਾਂਬੀਰ ਸਿੰਘ ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਨਵੀਂ ਮੰਡੀ ਨੀਤੀ ਸਿਰਫ਼ ਕਿਸਾਨ ਵਿਰੋਧੀ ਹੀ ਨਹੀਂ ਸਗੋਂ ਮਜ਼ਦੂਰ ਤੇ ਵਪਾਰੀ ਵਿਰੋਧੀ ਵੀ ਹੈ। ਇਸ ਮੌਕੇ ਜਨਰਲ ਸਕੱਤਰ ਬਲਕਾਰ ਸਿੰਘ ਵਲਟੋਹਾ ਤੇ ਜਥੇਬੰਦਕ ਸਕੱਤਰ ਦਵਿੰਦਰ ਸੋਹਲ ਨੇ ਕਿਹਾ ਕਿ ਕਿਸਾਨਾਂ ਤੋਂ ਕਣਕ 22 ਰੁਪਏ ਕਿੱਲੋ ਲੈ ਕੇ ਹੁਣ ਆਟਾ 40 ਰੁਪਏ ਕਿੱਲੋ ਵੇਚਿਆ ਜਾ ਰਿਹਾ ਹੈ। ਕਿਉਂਕਿ ਬੇਈਮਾਨ ਸਰਕਾਰ ਵੱਡੇ ਵਪਾਰਕ ਘਰਾਣਿਆਂ ਨੂੰ ਲੁੱਟ ਦੀ ਖੁੱਲ੍ਹ ਦੇ ਰਹੀ ਹੈ। ਸਰਕਾਰੀ ਗੁਦਾਮਾਂ ਵਿੱਚੋਂ ਜਾਣ ਬੁੱਝ ਕੇ ਸਰਕਾਰੀ ਕਣਕ ਸਪਲਾਈ ਨਹੀਂ ਕੀਤੀ ਜਾ ਰਹੀ। ਜੇਕਰ ਕੇਂਦਰ ਸਰਕਾਰ ਦੀ ਨਵੀਂ ਮੰਡੀ ਨੀਤੀ ਲਾਗੂ ਹੋ ਗਈ ਤਾਂ ਅਨਾਜ ਦੀ ਮਹਿੰਗਾਈ ਹੋਰ ਸਿਖਰਾਂ ਨੂੰ ਛੋਹ ਜਾਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ ਗੰਡੀਵਿੰਡ, ਹਰਬਿੰਦਰ ਸਿੰਘ ਕਸੇਲ ਤੇ ਕਾਰਜ ਸਿੰਘ ਕੈਰੋਂ ਨੇ ਕਿਹਾ ਕਿ ਹੁਣ ਸਮਾਜ ਦੇ ਹਰ ਵਰਗ ਨੂੰ ਕਾਰਪੋਰੇਟ ਘਰਾਣਿਆਂ ਦੀ ਲੁੱਟ ਦੇ ਵਿਰੁੱਧ ਲੜਨਾ ਪਵੇਗਾ। ਇਹ ਲੜਾਈ ਇੱਕਲੇ ਕਿਸਾਨਾਂ ਦੀ ਨਹੀਂ ਸਗੋਂ ਸਮੁੱਚੇ ਆਮ ਮਿਹਨਤਕਸ਼ ਲੋਕਾਂ ਦੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਤਾ ਸਿੰਘ ਸੋਹਲ ਜਗਜੀਤ ਸਿੰਘ ਮੰਨਣ, ਦਿਲਬਾਗ ਸਿੰਘ ਪੱਟੀ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
Posted By:

Leave a Reply