ਕੇਜਰੀਵਾਲ ਦੇ ਯਮੁਨਾ ਵਿਚ ਜ਼ਹਿਰ ਦੇ ਦੋਸ਼, ਚੋਣ ਕਮਿਸ਼ਨ ਨੇ ਸਪਸ਼ਟੀਕਰਨ ਮੰਗਿਆ

ਕੇਜਰੀਵਾਲ ਦੇ ਯਮੁਨਾ ਵਿਚ ਜ਼ਹਿਰ ਦੇ ਦੋਸ਼, ਚੋਣ ਕਮਿਸ਼ਨ ਨੇ ਸਪਸ਼ਟੀਕਰਨ ਮੰਗਿਆ

ਨਵੀਂ ਦਿੱਲੀ : ਯਮੁਨਾ ਵਿਚ ਜ਼ਹਿਰ ਮਿਲਣ ਦੇ ਦੋਸ਼ਾਂ ਸੰਬੰਧੀ ਚੋਣ ਕਮਿਸ਼ਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਨੋਟਿਸ ਜਾਰੀ ਕਰਕੇ 5 ਮਹੱਤਵਪੂਰਨ ਸਵਾਲ ਪੁੱਛੇ ਹਨ।

ਚੋਣ ਕਮਿਸ਼ਨ ਨੇ ਕੇਜਰੀਵਾਲ ਨੂੰ ਪੁੱਛਿਆ ਹੈ ਕਿ ਯਮੁਨਾ ਵਿਚ ਕਿਹੜਾ ਜ਼ਹਿਰ ਮਿਲਿਆ, ਇਹ ਕਿੱਥੇ-ਕਿੱਥੇ ਮਿਲਿਆ ਅਤੇ ਕਿਹੜੇ ਇੰਜੀਨੀਅਰਾਂ ਨੇ ਇਸ ਦੀ ਜਾਂਚ ਕੀਤੀ? ਨੋਟਿਸ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਕੇਜਰੀਵਾਲ ਨੂੰ ਦੱਸਣਾ ਹੋਵੇਗਾ ਕਿ ਜ਼ਹਿਰ ਦੀ ਕਿਸਮ, ਮਾਤਰਾ ਅਤੇ ਦਿੱਲੀ ਜਲ ਬੋਰਡ ਵੱਲੋਂ ਵਰਤੇ ਗਏ ਜਾਂਚ ਤਰੀਕੇ ਕੀ ਸਨ।

ਚੋਣ ਕਮਿਸ਼ਨ ਨੇ ਇਹ ਵੀ ਕਿਹਾ ਕਿ 31 ਜਨਵਰੀ, ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਕੇਜਰੀਵਾਲ ਨੂੰ ਇਨ੍ਹਾਂ ਸਵਾਲਾਂ ਦੇ ਸਪਸ਼ਟੀਕਰਨ ਨਾਲ ਜਵਾਬ ਦੇਣਾ ਹੋਵੇਗਾ। ਕਮਿਸ਼ਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਵਲੋਂ ਕੋਈ ਵਾਜਬ ਤੱਥ ਨਹੀਂ ਦਿੱਤੇ ਜਾਂਦੇ, ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ।

ਚੋਣ ਕਮਿਸ਼ਨ ਨੇ ਇਹ ਵੀ ਕਿਹਾ ਕਿ ਯਮੁਨਾ ਵਿਚ ਵਧ ਰਹੇ ਅਮੋਨੀਆ ਦੇ ਪੱਧਰ ਨੂੰ 'ਜ਼ਹਿਰ' ਜਾਂ 'ਸਮੂਹਿਕ ਕਤਲੇਆਮ' ਨਾਲ ਜੋੜਨਾ ਠੀਕ ਨਹੀਂ। ਉਨ੍ਹਾਂ ਨੇ ਕੇਜਰੀਵਾਲ ਨੂੰ ਬਿਨਾਂ ਕਿਸੇ ਵਿਵਾਦਿਤ ਬਿਆਨਬਾਜ਼ੀ ਤੋਂ ਹੱਟਕੇ, ਸਿਰਫ਼ ਤੱਥਾਂ ਤੇ ਆਧਾਰਤ ਜਵਾਬ ਦੇਣ ਦੀ ਸਲਾਹ ਦਿੱਤੀ।

#YamunaPollution #DelhiElections #Kejriwal #ElectionCommission #YamunaRiver #DelhiPolitics #WaterPollution #ECNotice #AAP #PoliticalControversy