ਸਰ ਮਾਰਸ਼ਲ ਸਕੂਲ ਵਿਖੇ ਬੱਚਿਆਂ ਦਾ ਸੈਮੀਨਾਰ ਕਰਵਾਇਆ
- ਹਰਿਆਣਾ
- 24 Jan,2025

ਹਰਿਆਣਾ : ਸਰ ਮਾਰਸ਼ਲ ਕਾਨਵੈਂਟ ਸਕੂਲ ਵਿੱਦਿਅਕ ਸੰਸਥਾ ਦੇ ਚੇਅਰਮੈਨ ਸਰਦਾਰ ਰਾਜਿੰਦਰ ਸਿੰਘ ਮਾਰਸ਼ਲ ਅਤੇ ਪ੍ਰਿੰਸੀਪਲ ਸਰਦਾਰ ਰਮਨਦੀਪ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਸੈਮੀਨਾਰ ਰਾਹੀਂ ਵੱਖ-ਵੱਖ ਬੁਲਾਰਿਆਂ ਨੇ ਚਾਈਨਾ ਡੋਰ ਦੇ ਮਾੜੇ ਪ੍ਰਭਾਵਾਂ ਅਤੇ ਇਸ ਦੀ ਵਰਤੋਂ ਨਾ ਕਰਨ ਬਾਰੇ ਦੱਸਿਆ। ਇਸ ਸੈਮੀਨਾਰ ਦੌਰਾਨ ਪ੍ਰਿੰਸੀਪਲ ਰਮਨਦੀਪ ਸਿੰਘ ਨੇ ਕਿਹਾ ਕਿ ਚਾਈਨਾ ਡੋਰ ਸਿਰਫ਼ ਇਨਸਾਨਾ ਲਈ ਹੀ ਨਹੀ ਸਗੋਂ ਜਾਨਵਰਾਂ ਅਤੇ ਪੰਛੀਆਂ ਲਈ ਵੀ ਖ਼ਤਰਨਾਕ ਹੈ। ਪ੍ਰਸ਼ਾਸਨ ਵੱਲੋਂ ਇਸ ’ਤੇ ਪਾਬੰਦੀ ਦੇ ਬਾਵਜੂਦ ਵੀ ਇਸ ਦੀ ਵਿਕਰੀ ਅੰਨੇ੍ਹਵਾਹ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਡੋਰ ਉੱਪਰ ਲੋਹੇ ਦਾ ਬੁਰਾਦਾ ਲੱਗਾ ਹੁੰਦਾ ਹੈ, ਜਿਸ ਕਾਰਨ ਇਹ ਡੋਰ ਅਸਾਨੀ ਨਾਲ ਨਹੀਂ ਟੁੱਟਦੀ ਤੇ ਪੰਛੀਆ ਤੇ ਇਨਸਾਨਾਂ ਲਈ ਬਹੁਤ ਖਤਰਨਾਕ ਸਿੱਧ ਹੁੰਦੀ ਹੈ ਅਤੇ ਇਸਦੀ ਵਰਤੋਂ ਕਾਰਨ ਕਈ ਜਾਨਲੇਵਾ ਹਾਦਸੇ ਵਾਪਰ ਚੁੱਕੇ ਹਨ, ਜੇਕਰ ਅਸੀਂ ਸਮੇਂ ਸਿਰ ਇਸ ਦੇ ਖਿਲਾਫ ਆਵਾਜ਼ ਨਾ ਉਠਾਈ ਤਾਂ ਭਵਿੱਖ ਵਿੱਚ ਹਾਦਸੇ ਵਾਪਰਨਗੇ। ਇਸ ਮੌਕੇ ਬੱਚਿਆਂ ਨੂੰ ਸਹੁੰ ਚੁਕਾਈ ਗਈ ਕਿ ਚਾਈਨਾ ਸਟ੍ਰਿੰਗ ਇੱਕ ਘਾਤਕ ਸਟ੍ਰਿੰਗ ਹੈ ਅਤੇ ਇਸਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਇਸ ਮੌਕੇ ਪ੍ਰਿੰਸੀਪਲ ਰਮਨਦੀਪ ਸਿੰਘ ,ਕੋਆਰਡੀਨੇਟਰ ਰਾਜੇਸ਼ ਕੁਮਾਰੀ, ਹਰਦੀਪ ਕੌਰ, ਰਾਜੀਵ, ਪ੍ਰੇਰਨਾ, ਰੇਣੂਕਾ, ਕੁਲਦੀਪ ਕੌਰ, ਅੰਜਨਾ ਸ਼ਰਮਾ, ਰੰਜੂ ਸਲਾਰੀਆ, ਮਮਤਾ, ਕਾਜਲ, ਪ੍ਰਦੀਪ, ਪ੍ਰਿਅੰਕਾ, ਦੀਕਸ਼ਾ, ਜਸਵਿੰਦਰ, ਰੂਬੀ, ਅਰਸ਼ਦੀਪ, ਅਮਨ ਸੈਣੀ, ਕੁੰਜਨ, ਆਂਚਲ, ਰੇਣੂ, ਨੇਹਾ ਸ਼ਾਮਲ ਸਨ।
Posted By:

Leave a Reply