ਐੱਨਆਰਆਈ ਦਲਵਿੰਦਰ ਕੌਰ ਨੇ ਬੱਚਿਆਂ ਨੂੰ ਬੂਟ ਵੰਡ ਕੇ ਮਨਾਇਆ ਬੇਟੀ ਦਾ ਜਨਮ ਦਿਨ
- ਪੰਜਾਬ
- 11 Dec,2024

ਕੌਹਰੀਆਂ : ਪੰਜਾਬ ਵਿੱਚ ਸਰਦੀ ਨੇ ਜ਼ੋਰ ਫੜ ਲਿਆ ਹੈ। ਲੋੜਵੰਦ ਸਕੂਲੀ ਬੱਚਿਆਂ ਨੂੰ ਠੰਢ ਦੇ ਮੌਸਮ ਵਿੱਚ ਠੰਢ ਤੋਂ ਬਚਾਅ ਕਰਨਾ ਔਖਾ ਹੋ ਜਾਂਦਾ ਹੈ। ਪਰ ਐੱਨਆਰਆਈ ਸਮਾਜ ਸੇਵੀ ਲੋਕ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਆਪਣਾ ਯੋਗਦਾਨ ਪਾਉਂਦੇ ਹਨ। ਇਸ ਤਰ੍ਹਾਂ ਪਿੰਡ ਉਭਿਆ ਦੀ ਜੰਮਪਲ ਦਲਵਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਅਜਮਲ ਸਿੰਘ ਵਾਸੀ ਨਿਉੂਜ਼ੀਲੈਂਡ ਨੇ ਆਪਣੀ ਬੇਟੀ ਇੰਨਸੀਆ ਕੌਰ ਦਾ ਜਨਮ ਦਿਨ ਸਰਕਾਰੀ ਪ੍ਰਾਇਮਰੀ ਸਕੂਲ ਉਭਿਆ ਦੇ ਸਾਰੇ ਬੱਚਿਆਂ ਨੂੰ ਬੂਟ ਅਤੇ ਜੁਰਾਬਾਂ ਵੰਡ ਕੇ ਮਨਾਇਆ। ਬੇਟੀ ਇੰਨਸੀਆ ਕੌਰ ਨਾਲ ਸਮਾਨ ਵੰਡਣ ਆਏ ਉਨ੍ਹਾਂ ਦੇ ਨਾਨਾ ਜਥੇਦਾਰ ਗੁਰਲਾਲ ਸਿੰਘ ਅਤੇ ਨਾਨੀ ਰਾਜ ਕੌਰ ਨੇ ਕਿਹਾ ਕਿ ਸਾਨੂੰ ਫਜੂਲ ਦਾ ਖਰਚਾ ਘਟਾ ਕੇ ਆਪਣੀ ਆਮਦਨ ਦਾ ਕੁੱਝ ਹਿਸਾ ਸਮਾਜ ਸੇਵਾ ਵਿੱਚ ਲਾਉਣਾ ਚਾਹੀਦਾ ਹੈ। ਇਸ ਨਾਲ ਜਿੱਥੇ ਲੋੜਵੰਦਾਂ ਦੀ ਮਦਦ ਹੁੰਦੀ ਹੈ ਉੱਥੇ ਸਾਡੇ ਵੀ ਮਨ ਨੂੰ ਸਕੂਨ ਮਿਲਦਾ ਹੈ। ਮੁੱਖ ਅਧਿਆਪਕ ਸਤਨਾਮ ਸਿੰਘ ਨੇ ਐੱਨਆਰਆਈ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੋਰ ਲੋਕਾਂ ਨੂੰ ਆਪਣੇ ਖੁਸ਼ੀ ਦੇ ਮੌਕਿਆਂ ’ਤੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਰੁਪਿੰਦਰਪਾਲ ਕੌਰ, ਸੁਖਦੀਪ ਕੌਰ, ਪ੍ਰਦੀਪ ਕੌਰ, ਸੁਖਪਾਲ ਕੌਰ, ਜਸਪ੍ਰੀਤ ਕੌਰ, ਸੁਖਪਾਲ ਕੌਰ ਸਾਰੇ ਅਧਿਆਪਕ, ਮਨਜੋਤ ਕੌਰ, ਸੇਬੀ ਸਿੰਘ ਆਦਿ ਸਮੇਤ ਸਕੂਲ ਦੇ ਬੱਚੇ ਮੌਜੂਦ ਸਨ।
Posted By:

Leave a Reply