ਨਵਾਂਸ਼ਹਿਰ - ਨਵਾਂਸ਼ਹਿਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਰਹਿਪਾ ਦੀ ਪ੍ਰਧਾਨਗੀ ਹੇਠ ਹੋਈ ਮੁਕੰਦਪੁਰ ਵਿਖੇ ਮੀਟਿੰਗ ਦੌਰਾਨ ਬਲਕਾਰ ਸਿੰਘ ਲਾਖਾ ਜਗਤਪੁਰ ਨੂੰ ਮੁਕੰਦਪੁਰ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਬਲਕਾਰ ਸਿੰਘ ਰਹਿਪਾ ਨੇ ਦੱਸਿਆ ਕਿ ਕਿਸਾਨੀ ਮੰਗਾਂ ਮਨਵਾਉਣ ਦੇ ਚਲਦਿਆਂ ਖਨੌਰੀ ਬਾਰਡਰ ਵਿਖੇ ਕੀਤੇ ਜਾ ਰਹੇ ਅੰਦੋਲਨ ਨੂੰ ਜਿਲੇ ਵਿੱਚੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਮਜ਼ਦੂਰ ਭਰਾਵਾਂ ਵੱਲੋਂ ਵੀ ਵੱਡੀ ਗਿਣਤੀ ਵਿਚ ਕਿਸਾਨ ਯੂਨੀਅਨ ਦੀ ਮੈਂਬਰਸ਼ਿਪ ਲਈ ਗਈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਹੀ ਦਿਨਾਂ ਵਿਚ ਪਹਿਲਾਂ ਵਾਂਗ ਫਿਰ ਇੱਕ ਜਥਾ ਮੁਕੰਦਪੁਰ ਸਰਕਲ ਤੋਂ ਬਲਕਾਰ ਸਿੰਘ ਲਾਖਾ ਦੀ ਪ੍ਰਧਾਨਗੀ ਹੇਠ ਖਨੌਰੀ ਜਾਵੇਗਾ। ਜਿਸ ਨਾਲ ਅੰਦੋਲਨ ਨੂੰ ਹੋਰ ਰਵਾਨਗੀ ਮਿਲੇਗੀ। ਇਸ ਮੌਕੇ ਰਜਿੰਦਰ ਸਿੰਘ ਰਾਜਾ ਨਿਜਰ ਜ਼ਿਲ੍ਹਾ ਜਨਰਲ ਸਕੱਤਰ ਤੋਂ ਇਲਾਵਾ ਕਮਲਜੀਤ ਸਿੰਘ ਭਰੋਮਜਾਰਾ, ਰਣਜੀਤ ਸਿੰਘ, ਗੁਰਦੀਪ ਸਿੰਘ ਰਾਏਪੁਰ ਡੱਬਾ, ਹਰਜਿੰਦਰ ਸਿੰਘ, ਜਸਬੀਰ ਸਿੰਘ, ਸੁਖਬੀਰ ਸਿੰਘ, ਕਸ਼ਮੀਰ ਸਿੰਘ ਜਗਤਪੁਰ, ਸਰਬਜੀਤ ਸਿੰਘ ਜਗਤਪੁਰ, ਪੰਕਜ ਲੋਹਟੀਆ ਸਰਪੰਚ ਮੁਕੰਦਪੁਰ, ਬਲਜਿੰਦਰ ਪੰਚ ਮੁਕੰਦਪੁਰ, ਰਵੀ ਕੁਮਾਰ ਪੰਚ, ਕੁਲਵਿੰਦਰ ਸਿੰਘ ਨੰਬਰਦਾਰ, ਬਲਜੀਤ ਕੁਮਾਰ, ਤਜਿੰਦਰ ਸਿੰਘ ਸੋਨੂੰ, ਗੁਰਸ਼ਰਨ ਸਿੰਘ, ਲੈਂਬਰ ਸਿੰਘ, ਕਰਨੈਲ ਸਿੰਘ, ਜਗਦੀਪ ਸਿੰਘ ਕਮਲਜੀਤ ਸਿੰਘ, ਸੁਖ ਜੀਵਨ ਸਿੰਘ ਅਤੇ ਬਲਕਾਰ ਸਿੰਘ ਆਦਿ ਵੀ ਮੌਜੂਦ ਸਨ।
Leave a Reply