ਖਰੜ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਰੋਗ ਮੁਕਤ ਕਰਨ ਲਈ ਅਤੇ ਨਿਰੋਈ ਸਿਹਤ ਪ੍ਰਦਾਨ ਕਰਨ ਲਈ ਆਰੰਭੇ ਗਏ ਯਤਨਾਂ ਤਹਿਤ ‘ਸੀਐੱਮ ਦੀ ਯੋਗਸ਼ਾਲਾ’ ਤਹਿਤ ਜ਼ਿਲ੍ਹੇ ਦੇ ਲੋਕਾਂ ਨੂੰ ਤੰਦਰੁਸਤ ਜੀਵਨਸ਼ੈਲੀ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਇਸ ਕੜੀ ਤਹਿਤ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਰੋਜ਼ਾਨਾ ਹੀ ਮਾਹਰ ਯੋਗਾ ਟ੍ਰੇਨਰਾਂ ਦੁਆਰਾ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਐੱਸਡੀਐੱਮ ਖਰੜ ਗੁਰਮੰਦਰ ਸਿੰਘ ਨੇ ਦੱਸਿਆ ਕਿ ਖਰੜ ਸਬ ਡਵੀਜ਼ਨ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿਖੇ ਲੱਗ ਰਹੀਆਂ ‘ਸੀਐੱਮ ਦੀ ਯੋਗਸ਼ਾਲਾ’ ਕਲਾਸਾਂ ਤਹਿਤ ਆਮ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਯਤਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਯੋਗਾ ਕਲਾਸਾਂ ਲਈ ਮਾਹਰ ਯੋਗਾ ਕੋਚ ਪੰਜਾਬ ਸਰਕਾਰ ਵੱਲੋਂ ਉਪਲੱਬਧ ਕਰਵਾਏ ਗਏ ਹਨ, ਜਿਨ੍ਹਾਂ ’ਚੋਂ ਯੋਗਾ ਟ੍ਰੇਨਰ ਹਰਮੀਤ ਕੌਰ ਵੱਲੋਂ ਖਰੜ ਵਿਖੇ ਰੋਜ਼ਾਨਾ 6 ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਜਿਨ੍ਹਾਂ ’ਚ ਉਨ੍ਹਾਂ ਵੱਲੋਂ ਗੁਰਦੁਆਰਾ ਸ਼੍ਰੀ ਹਰਿ ਰਾਏ ਸਾਹਿਬ ਸੰਤੇਮਾਜਰਾ ਰੋਡ ਸੈਕਟਰ-127 ਵਿਖੇ ਪਹਿਲੀ ਕਲਾਸ ਸਵੇਰੇ 5.30 ਤੋਂ 6.30 ਵਜੇ, ਦੂਸਰੀ ਕਲਾਸ ਨੇੜੇ ਨਿੱਜਰ ਚੌਂਕ ਵੈਸਟਰਨ ਟਾਵਰ ਸੈਕਟਰ-126 ਵਿਖੇ ਸੇਵੇਰੇ 6.45 ਤੋਂ 7.45 ਵਜੇ ਤਕ, ਤੀਜੀ ਕਲਾਸ ਡੇਰਾ ਕੁਲਹਾਡੀ ਵਾਲਾ, ਪ੍ਰਾਚੀਨ ਹਨੂਮਾਨ ਮੰਦਰ, ਚੰਡੀਗੜ੍ਹ, ਰੋਡ ਮੁੰਡੀ ਖਰੜ ਵਿਖੇ ਸਵੇਰੇ 9.45 ਤੋਂ 10.45 ਵਜੇ ਤਕ, ਚੌਥੀ ਕਲਾਸ ਚਿਲਡਰਨ ਪਾਰਕ ਨੇੜੇ ਨਿੱਜਰ ਚੌਕ ਸੈਕਟਰ- 125 ਓਲਡ ਸਨੀ ਇੰਨਕਲੇਵ ਵਿਖੇ ਸਵੇਰੇ 11.00 ਵਜੇ ਤੋਂ 12.00 ਤਕ, ਪੰਜਵੀਂ ਕਲਾਸ ਵਿਸਪਰਿੰਗ ਪਾਰਕ, ਨੇੜੇ ਸੰਨੀ ਕਲੱਬ ਸੈਕਟਰ-125, ਸੰਨੀ ਇੰਨਕਲੇਵ, ਖਰੜ ਵਿਖੇ ਸ਼ਾਮ ਨੂੰ 3:30 ਤੋਂ 4:30 ਵਜੇ ਤਕ ਅਤੇ ਛੇਵੀਂ ਕਲਾਸ ਰੋਇਲ ਗ੍ਰੀਨ ਪਾਰਕ, ਬੈਕਸਾਈਡ ਗੁਰਦੁਆਰਾ ਸਾਹਿਬ, ਓਲਡ ਸੰਨੀ ਇੰਕਲੇਵ ਖਰੜ ਵਿਖੇ ਸ਼ਾਮ 4.45 ਤੋਂ 5.45 ਵਜੇ ਤਕ ਲਗਾਈ ਜਾਂਦੀ ਹੈ, ਜਿੱਥੇ ਬਿਨ੍ਹਾਂ ਕੋਈ ਫ਼ੀਸ ਲਿਆ ਯੋਗਾ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸੀਐੱਮ ਦੀ ਯੋਗਸ਼ਾਲਾ’ ਦੀ ਟ੍ਰੇਨਰ ਹਰਮੀਤ ਕੌਰ ਨੇ ਦੱਸਿਆ ਕਿ ਯੋਗਾ ਕਲਾਸਾਂ ਸਵੇਰੇ 5.30 ਵਜੇ ਤੋਂ ਸ਼ੁਰੂ ਕਰਕੇ ਸ਼ਾਮ 5.45 ਵਜੇ ਤਕ ਚਲਾਈਆਂ ਜਾਂਦੀਆਂ ਹਨ। ਯੋਗਾ ਸੈਸ਼ਨਾਂ ਦਾ ਸਮਾਂ ਲੋਕਾਂ ਦੀਆਂ ਸਹੂਲਤ ਅਨੁਸਾਰ ਲਚਕਦਾਰ ਰੱਖਿਆ ਜਾਂਦਾ ਹੈ ਤਾਂ ਜੋ ਜਿਹੜਾ ਸਮਾਂ ਉਨ੍ਹਾਂ ਦੇ ਬੈਚ ਨੂੰ ਢੁਕਵਾਂ ਲੱਗਦਾ ਹੋਵੇ, ਉਸ ਮੁਤਾਬਕ ਹੀ ਕੋਚ ਨੂੰ ਬੁਲਾ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਔਸਤਨ ਇਕ ਕੋਚ ਦਿਨ ’ਚ ਘੱਟੋ-ਘੱਟ ਪੰਜ ਤੋਂ ਛੇ ਯੋਗਾ ਸੈਸ਼ਨ ਲਾਉਂਦਾ ਹੈ।
Leave a Reply