ਰਾਸ਼ਟਰੀ ਖੇਡ ਪ੍ਰਾਪਤੀਆਂ ’ਚ ਸਾਨਵੀ ਭਾਰਗਵ ਨੇ ਬਰਨਾਲਾ ਦਾ ਚਮਕਾਇਆ ਨਾਮ

ਰਾਸ਼ਟਰੀ ਖੇਡ ਪ੍ਰਾਪਤੀਆਂ ’ਚ ਸਾਨਵੀ ਭਾਰਗਵ ਨੇ ਬਰਨਾਲਾ ਦਾ ਚਮਕਾਇਆ ਨਾਮ

ਬਰਨਾਲਾ - ਬਰਨਾਲਾ ਦੀ ਸਾਨਵੀ ਭਾਰਦਵਾਜ ਨੇ ਨੈੱਟਬਾਲ ਮੁਕਾਬਲੇ ਵਿਚ ਸੋਨ ਤਮਗ਼ਾ ਜਿਤਿਆ ਹੈ। ਸਾਨਵੀ ਨੇ ਨੈਸ਼ਨਲ ਕੈਂਪ ਵਿਚ ਰਾਸ਼ਟਰੀ ਟੀਮ ਲਈ ਅਭਿਆਸ ਕੀਤਾ ਤੇ ਰਾਸ਼ਟਰੀ ਮੁਕਾਬਲੇ ਵਿਚ ਹਿੱਸਾ ਲਿਆ। ਸੈਮੀਫ਼ਾਈਨਲ ਮੈਚ ਵਿਚ ਕਰਨਾਟਕ ਨਾਲ ਤੇ ਫ਼ਾਈਨਲ ਦੇ ਸਖ਼ਤ ਮੁਕਾਬਲੇ ਵਿਚ ਛਤੀਸਗੜ੍ਹ ਨੂੰ ਹਰਾ ਕੇ ਰਾਸ਼ਟਰੀ ਪੱਧਰ ’ਤੇ ਪੰਜਾਬ ਦੀ ਝੋਲੀ ਸੋਨ ਤਮਗ਼ਾ ਪਿਆ। ਡੀ.ਸੀ ਦਫ਼ਤਰ ਬਰਨਾਲਾ ਵਿਖੇ ਸੇਵਾ ਨਿਭਾ ਰਹੇ ਮੁਨੀਸ਼ ਸ਼ਰਮਾ ਦੀ ਧੀ ਸਾਨਵੀ ਨੇ ਰਾਸ਼ਟਰੀ ਪੱਧਰ ’ਤੇ ਪਿੱਛਲੇ ਦੋ ਸਾਲਾਂ ਤੋਂ ਸੋਨ ਤਮਗ਼ੇ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਉਸ ਨੇ ਤਿੰਨ ਸਾਲਾਂ ਵਿਚ ਹੀ ਜ਼ਿਲ੍ਹਾ ਪੱਧਰ ’ਤੇ 10 ਸੋਨ, ਸੂਬਾ ਪੱਧਰ ’ਤੇ 1 ਸੋਨ ਤੇ 8 ਚਾਂਦੀ ਦੇ ਤਮਗ਼ੇ ਅਪਣੀ ਝੋਲੀ ਪਾਏ ਹਨ। ਸਾਨਵੀ ਅਪਣੇ ਮਾਪਿਆਂ ਦੇ ਨਾਲ-ਨਾਲ ਸਕੂਲ ਦੇ ਸਪੋਰਟਸ ਡਾਇਰੈਕਟਰ ਜਤਿੰਦਰ ਸਿੰਘ, ਕੋਚ ਅਮਰੀਕ ਖ਼ਾਨ ਹੰਡਿਆਇਆ ਅਤੇ ਨੈਸ਼ਨਲ ਕੈਂਪ ਵਿਚ ਕੋਚਿੰਗ ਦੇਣ ਵਾਲੇ ਮਨਜੀਤ ਸਿੰਘ ਦਾ ਧਨਵਾਦ ਕੀਤਾ। ਸਾਨਵੀ ਸੈਸਟੋਬਾਲ ਤੇ ਨੈੱਟਬਾਲ ਵਿਚ ਰਾਸ਼ਟਰੀ ਪੱਧਰ, ਰਾਜ ਪੱਧਰ ਤੇ ਜ਼ਿਲ੍ਹਾ ਪੱਧਰ ’ਤੇ ਕਾਫੀ ਤਮਗ਼ੇ ਪ੍ਰਾਪਤ ਕਰ ਚੁੱਕੀ ਹੈ। ਉਸ ਨੇ ਓਪਨ ਸੀਨੀਅਰ ਸਟੇਟ ਮੁਕਾਬਲਿਆਂ ਵਿੱਚ ਵੀ ਚਾਂਦੀ ਦਾ ਤਮਗ਼ਾ ਪ੍ਰਾਪਤ ਕੀਤਾ ਹੈ।