ਹਰ ਫੋਨ ਵਿੱਚ ਬੀ.ਆਈ.ਐਸ.ਕੇਅਰ ਐਪ ਜਰੂਰੀ-ਹਰਜਿੰਦਰ ਗੋਗਨਾ
- ਪੰਜਾਬ
- 23 Nov,2024

ਫਗਵਾੜਾ 23 ਨਵੰਬਰ (ਅਸ਼ੋਕ ਸ਼ਰਮਾ)
ਭਾਰਤੀ ਮਾਣਕ ਬਿਉਰੋ ਜੰਮੂ ਅਤੇ ਕਸ਼ਮੀਰ ਸ਼ਾਖਾ ਵਲੋਂ ਜਾਰੀ ਆਦੇਸ਼ਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਾਰਾਏ ਵਿਖੇ ਮਾਨਕ ਲੇਖਣੀ ਮੁਕਾਬਲਾ ਕਰਵਾਇਆ ਗਿਆl ਸਕੂਲ ਪ੍ਰਿੰਸੀਪਲ ਸੁਰੇਸ਼ ਗੁਪਤਾ ਅਤੇ ਮੈਂਟਰ ਅਧਿਆਪਕ ਲਖਵਿੰਦਰ ਕੌਰ ਦੀ ਦੇਖ-ਰੇਖ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਸਟੇਟ ਰਿਸੋਰਸ ਪਰਸਨ ਹਰਜਿੰਦਰ ਕੁਮਾਰ ਗੋਗਨਾ ਵਿਸ਼ੇਸ਼ ਰੂਪ ਵਿੱਚ ਪਹੁੰਚੇ ਅਤੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਮਾਨਕ ਬਿਉਰੋ ਵਲੋਂ ਮਾਨਕੀਕਰਨ, ਪ੍ਰਮਾਣੀਕਰਨ ਸਕੀਮਾਂ,ਟੈਸਟਿੰਗ, ਸਿਖਲਾਈ ਅਤੇ ਮਿਆਰੀ ਤਰੱਕੀ ਗਤੀਵਧਿੀਆਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ । ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਕਿ ਵਸਤੂਆਂ ਖਰੀਦਣ ਸਮੇਂ ਆਈ ਐਸ ਆਈ ਮਾਰਕ ਚੈੱਕ ਕਰਨਾ ਚਾਹੀਦਾ ਹੈl ਬੀ.ਆਈ.ਐਸ.ਕੇਅਰ ਐਪ ਦੀ ਮਦਦ ਨਾਲ ਪਾਣੀ ਦੀ ਬੋਤਲ ਉੱਪਰ ਛਪੇ ਚਲਾਨ ਨੰਬਰ ਰਾਹੀਂ ਪਾਣੀ ਪੈਕ ਕਰਨ ਵਾਲੀ ਕੰਪਨੀ ਦੀ ਪੂਰੀ ਡਿਟੇਲ ਚੈਕ ਕੀਤੀ ਜਾਣੀ ਚਾਹੀਦੀ ਹੈl ਬੱਚਿਆਂ ਅਤੇ ਸਟਾਫ ਵਲੋਂ ਹਾਲ ਮਾਰਕ ਦੇ ਵਿਸ਼ੇਸ਼ ਨੰਬਰ ਨਾਲ ਸੋਨੇ ਦੇ ਗਹਿਣਿਆਂ ਦੀ ਸ਼ੁੱਧਤਾ ਨੂੰ ਚੈਕ ਕਰਨ ਦੀ ਜਾਣਕਾਰੀ ਨੂੰ ਬਹੁਤ ਧਿਆਨ ਨਾਲ ਸੁਣਿਆl ਲੈਕ.ਕੁਮਾਰੀ ਜਸਵਿੰਦਰ ਅਤੇ ਲੈਕ.ਰਾਜਨ ਚੋਪੜਾ ਨੇ ਬੱਚਿਆਂ ਨੂੰ ਕਿਹਾ ਕਿ ਸਾਡੇ ਵਲੋਂ ਖਰੀਦੀਆਂ ਵਸਤੂਆਂ ਸਾਡੀ ਸਿਹਤ ਤੇ ਸਿੱਧੇ ਤੌਰ 'ਤੇ ਪ੍ਰਭਾਵ ਪਾਉਂਦੀਆਂ ਹਨl ਇਸ ਲਈ ਮਾਨਕ ਚੈਕ ਕਰਕੇ ਹੀ ਚੀਜਾਂ ਖਰੀਦਣੀਆਂ ਚਾਹੀਦੀਆਂ ਹਨl ਪ੍ਰਿੰਸੀਪਲ ਸੁਰੇਸ਼ ਗੁਪਤਾ ਨੇ ਬਿਉਰੋ ਦੀਆਂ ਗਤੀਵਿਧੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਦੇਸ਼ ਦੇ ਵਿਕਾਸ ਲਈ ਵਸਤੂਆ ਦੀ ਗੁਣਵੱਤਾ ਤੇ ਸਖਤੀ ਨਾਲ ਪਹਿਰਾ ਦੇਣਾ ਸਮੇਂ ਦੀ ਲੋੜ ਹੈ ਅਤੇ ਇਹ ਜਾਣਕਾਰੀ ਪਾਠਕ੍ਰਮ ਦਾ ਹਿੱਸਾ ਬਨਣੀ ਚਾਹੀਦੀ ਹੈl ਲੈਕ.ਸ਼ਸ਼ੀ ਕਿਰਨ ਅਤੇ ਸਾਇੰਸ ਮਿਸਟ੍ਰੈਸ ਸੁਰਿੰਦਰ ਕੌਰ ਤੇ ਅਧਾਰਿਤ ਜੱਜਾਂ ਵਲੋਂ ਮਾਨਕ ਲੇਖਨੀ ਮੁਕਾਬਲੇ ਵਿੱਚੋਂ ਘੋਸ਼ਿਤ ਜੇਤੂ ਵਿਦਿਆਰਥੀਆਂ ਜਸਪ੍ਰੀਤ ਕੌਰ,ਜਯੋਤੀ,ਮਨਵੀਰ ਸਿੰਘ ਅਤੇ ਮੀਨਾ ਕੁਮਾਰੀ ਨੂੰ ਪ੍ਰਬੰਧਕਾਂ ਵਲੋਂ ਨਕਦ ਪੁਰਸਕਾਰ ਦਿੱਤੇ ਗਏ ਅਤੇ ਗਤੀਵਿਧੀ ਵਿੱਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਰਿਫਰੈਸ਼ਮੈਂਟ ਪ੍ਰਦਾਨ ਕੀਤੀ ਗਈ। ਇਸ ਮੌਕੇ ਊਸ਼ਾ ਰਾਣੀ,ਰਾਮ ਲੁਭਾਇਆ,ਹਰਦੀਪ ਸਿੰਘ,ਸੁਖਵਿੰਦਰ ਕੌਰ,ਰੀਤੂ ਬਤਰਾ,ਪੂਜਾ ਸ਼ਰਮਾ,ਕਮਲਦੀਪ ਕੌਰ,ਰਵੀ ਸਿੰਘ,ਗੁਰਮੇਜ ਕੌਰ,ਸੰਜੀਵ ਕੁਮਾਰ,ਰਵਿੰਦਰਜੀਤ ਕੌਰ,ਪਰਮਜੀਤ ਕੌਰ,ਰਮਨਪ੍ਰੀਤ ਕੌਰ,ਸਿਮਰਨ,ਸੋਨੂ,ਵਰਿੰਦਰ ਕੁਮਾਰ ਹਾਜ਼ਰ ਸਨ।
Posted By:

Leave a Reply