ਐੱਸਕੇਐੱਮ ਵੱਲੋਂ 26 ਜਨਵਰੀ ਨੂੰ ਕੱਢਿਆ ਜਾਵੇਗਾ ਟਰੈਕਟਰ ਮਾਰਚ

ਐੱਸਕੇਐੱਮ ਵੱਲੋਂ 26 ਜਨਵਰੀ ਨੂੰ ਕੱਢਿਆ ਜਾਵੇਗਾ ਟਰੈਕਟਰ ਮਾਰਚ

ਲਾਲੜੂ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਰਾਬੱਸੀ ਦੀ ਇਕ ਬੈਠਕ ਜਥੇਬੰਦੀ ਦੇ ਮੁੱਖ ਦਫ਼ਤਰ ਨੇੜੇ ਟੋਲ ਪਲਾਜ਼ਾ ਵਿਖੇ ਯੂਨੀਅਨ ਦੇ ਸੂਬਾ ਕਾਰਜਕਾਰਨੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਉਪਰੰਤ ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ (ਐੱਸਕੇਐੱਮ) ਦੇ ਸੱਦੇ ’ਤੇ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ਮਜ਼ਦੂਰਾਂ, ਵਪਾਰੀਆਂ, ਆੜ੍ਹਤੀਆਂ ਅਤੇ ਦੁਕਾਨਦਾਰਾਂ ਦੀਆਂ ਹੱਕੀ ਮੰਗਾਂ ਲਈ 26 ਜਨਵਰੀ ਨੂੰ ਟਰੈਕਟਰ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਜਿਸ ਦਾ ਸਮਾਂ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤਕ ਦਾ ਹੋਵੇਗਾ ਅਤੇ ਇਸ ਦਾ ਰੂਟ ਲਾਲੜੂ ਮੰਡੀ ਤੋਂ ਲੈ ਕੇ ਜ਼ੀਰਕਪੁਰ ਤਕ ਦਾ ਹੋਵੇਗਾ। ਉਨ੍ਹਾਂ ਦੱਸਿਆ ਇਹ ਟਰੈਕਟਰ ਮਾਰਚ ਪੂਰਨ ਤੌਰ ਤੇ ਸ਼ਾਂਤਮਈ ਢੰਗ ਨਾਲ ਕੀਤਾ ਜਾਵੇਗਾ ਤਾਂ ਜੋ ਕੇਂਦਰ ਸਰਕਾਰ ਤਕ ਕਿਸਾਨਾਂ ਤੇ ਮਜ਼ਦੂਰਾਂ ਦੀ ਹੱਕੀ ਮੰਗਾਂ ਦੀ ਗੱਲ ਪੁੱਜ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਰਾਣਾ ਭਗਵਾਨ ਪੁਰ, ਕੁਲਦੀਪ ਸਿੰਘ ਸਰਸੀਣੀ, ਬਲਜੀਤ ਸਿੰਘ ਭਾਊ, ਜਗਤਾਰ ਸਿੰਘ ਝਾਰਮੜੀ, ਹਰੀ ਸਿੰਘ ਬਹੋੜਾ, ਹਰੀ ਸਿੰਘ ਚਡਿਆਲਾ, ਗੁਰਪ੍ਰੀਤ ਸਿੰਘ ਜਸਤਨਾ, ਸਾਹਿਬ ਸਿੰਘ ਦੱਪਰ, ਹਰੀ ਸਿੰਘ ਰੰਗੀ, ਧਰਮਪਾਲ ਘੋਲੂ ਮਾਜਰਾ, ਮਾਸਟਰ ਗੁਰਚਰਨ ਸਿੰਘ ਤੋਗਾਪੁਰ, ਨਾਨੂੰ ਸਿੰਘ ਜਨੇਤਪੁਰ, ਜਸਵਿੰਦਰ ਸਿੰਘ ਅਮਲਾਲਾ, ਭਾਗ ਸਿੰਘ ਅਮਲਾਲਾ, ਕੇਹਰ ਸਿੰਘ ਚਡਿਆਲਾ, ਕਰਨੈਲ ਸਿੰਘ ਤੋਗਾਪੁਰ, ਗੁਰਪਾਲ ਸਿੰਘ ਦੱਪਰ, ਪਰਮਜੀਤ ਸਿੰਘ ਦੱਪਰ, ਬਖਸੀਸ ਸਿੰਘ ਭੱਟੀ ਤੇ ਨਿੱਕਾ ਸਿੰਘ ਝਾਰਮੜੀ ਆਦਿ ਵੀ ਹਾਜ਼ਰ ਸਨ।