ਅੰਮ੍ਰਿਤਸਰ ਵਿਖੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤੀ ਮੁਲਾਕਾਤ
- ਰਾਜਨੀਤੀ
- 17 Dec,2024

ਅੰਮ੍ਰਿਤਸਰ - ਅੱਜ ਅੰਮ੍ਰਿਤਸਰ ਵਿਖੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੰਜੇ ਦੱਤ ਤੇ ਕੁਲਦੀਪ ਸਿੰਘ ਧਾਲੀਵਾਲ ਚਾਹ ਪੀਂਦੇ-ਪੀਂਦੇ ਕੁਝ ਗੱਲਾਂ 'ਤੇ ਪੰਜਾਬ ਦੇ ਮੁੱਦਿਆਂ ’ਤੇ ਚਰਚਾ ਕਰਦੇ ਵੀ ਨਜ਼ਰ ਆ ਰਹੇ ਹਨਜ਼ਿਕਰਯੋਗ ਹੈ ਕਿ ਅੱਜ ਸੰਜੇ ਦੱਤ ਤੇ ਅਦਾਕਾਰਾ ਯਾਮੀ ਗੌਤਮ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਦੱਸਣਾ ਬਣਦਾ ਹੈ ਕਿ ਅੰਮ੍ਰਿਤਸਰ 'ਚ ਬਾਲੀਵੁੱਡ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ, ਇਸੇ ਕਾਰਨ ਫ਼ਿਲਮੀ ਹਸਤੀਆਂ ਦਾ ਅੰਮ੍ਰਿਤਸਰ 'ਚ ਆਉਣਾ ਜਾਣਾ ਲੱਗਾ ਰਹੇਗਾ। ਬੀਤੇ ਦਿਨੀਂ ਸੰਜੇ ਦੱਤ ਨੇ ਅੰਮ੍ਰਿਤਸਰ ਪਹੁੰਚ ਕੇ ਚਾਹ ਵਾਲੀ ਦੁਕਾਨ 'ਤੇ ਚਾਹ ਪੀਤੀ ਅਤੇ ਪਕੌੜਿਆ ਦਾ ਆਨੰਦ ਵੀ ਲਿਆ।
Posted By:

Leave a Reply