ਕਾਰ ਪਲਟਣ ਕਾਰਨ ਇਕ ਪਰਿਵਾਰ ਦੇ 5 ਜੀਆਂ ਦੀ ਮੌਤ
- ਦੇਸ਼
- 24 Oct,2024
ਜੈਪੁਰ, 24 ਅਕਤੂਬਰ -
ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ ਹਾਈਵੇਅ ’ਤੇ ਇਕ ਕਾਰ ਦਾ ਟਾਇਰ ਫੱਟਣ ਕਾਰਨ ਕਾਰ ਪਲਟਣ ਨਾਲ ਇਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ ਬੈਰਵਰ-ਪਿੰਡਵਾੜਾ ਹਾਈਵੇਅ ’ਤੇ ਵਾਪਰੀ, ਜਦੋਂ ਪਰਿਵਾਰ ਜੋਧਪੁਰ ਜਾ ਰਿਹਾ ਸੀ। ਕਾਰ ਤੇਜ਼ ਰਫ਼ਤਾਰ ’ਤੇ ਸੀ, ਜਦੋਂ ਟਾਇਰ ਫਟ ਗਿਆ ਅਤੇ ਕਾਰ ਪਲਟ ਗਈ। ਪੁਲਿਸ ਨੇ ਦੱਸਿਆ ਕਿ ਪੰਜਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੁਰਦਾ ਘਰ ਭੇਜ ਦਿੱਤਾ ਗਿਆ ਹੈ।
Posted By:

Leave a Reply