ਅਕਾਲ ਅਕੈਡਮੀ ਮੁਸਕਾਨਪ੍ਰੀਤ ਤੇ ਰਿੰਪੀ ਨੇ ਰਾਸ਼ਟਰੀ ਪੱਧਰ ਦੇ ਬੇਸਬਾਲ ਮੁਕਾਬਲਿਆਂ ’ਚ ਭਾਗ ਲਿਆ

ਅਕਾਲ ਅਕੈਡਮੀ ਮੁਸਕਾਨਪ੍ਰੀਤ ਤੇ ਰਿੰਪੀ ਨੇ ਰਾਸ਼ਟਰੀ ਪੱਧਰ ਦੇ ਬੇਸਬਾਲ ਮੁਕਾਬਲਿਆਂ ’ਚ ਭਾਗ ਲਿਆ

ਸੁਲਤਾਨਪੁਰ ਲੋਧੀ : ਸਕੂਲ ਫੈਡਰੇਸ਼ਨ ਆਫ ਇੰਡੀਆ ਵੱਲੋਂ 68ਵੀਂਆਂ ਸਕੂਲ ਨੈਸ਼ਨਲ ਖੇਡਾਂ ਨੰਦੇੜ ਮਹਾਰਾਸ਼ਟਰ ਵਿਖੇ ਕਰਵਾਈਆਂ ਗਈਆਂ, ਜਿਸ ’ਚ ਭਾਰਤ ਦੇ ਸਾਰੇ ਰਾਜਾਂ ਦੀਆਂ ਟੀਮਾਂ ਨੇ ਭਾਗ ਲਿਆ। ਅਕਾਲ ਅਕੈਡਮੀ ਇੰਟਰਨੈਸ਼ਨਲ ਦੀਆਂ ਮੁਸਕਾਨਪ੍ਰੀਤ ਕੌਰ ਤੇ ਰਿੰਪੀ ਦੇ ਵਧੀਆ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਹਨਾਂ ਨੂੰ ਪੰਜਾਬ ਰਾਜ ਦੀ ਬੇਸਬਾਲ ਟੀਮ ’ਚ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਚੁਣਿਆ ਗਿਆ। ਵੱਖ-ਵੱਖ ਜ਼ਿਲ੍ਹਿਆਂ ਦੇ 16 ਬੱਚਿਆਂ ਦੀ ਟੀਮ ’ਚ ਮੁਸਕਾਨਪ੍ਰੀਤ ਕੌਰ ਤੇ ਰਿੰਪੀ ਦੀ ਚੋਣ ਹੋਣਾ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ। ਮੁਸਕਾਨਪ੍ਰੀਤ ਕੌਰ ਤੇ ਰਿੰਪੀ ਨੇ ਲੁਧਿਆਣਾ ਵਿਖੇ ਕੈਂਪ ’ਚ ਮੁਕਾਬਲੇ ਦੀ ਤਿਆਰੀ ਕੀਤੀ। ਮੁਸਕਾਨਪ੍ਰੀਤ ਕੌਰ ਪਹਿਲਾਂ ਵੀ ਬੇਸਬਾਲ ਦੇ ਰਾਸ਼ਟਰੀ ਮੁਕਾਬਲੇ ਦੀ ਟੀਮ ਦਾ ਹਿੱਸਾ ਬਣੀ ਤੇ ਪੰਜਾਬ ਦੀ ਟੀਮ ਇਸ ’ਚ ਜੇਤੂ ਰਹੀ। ਇਸ ਪ੍ਰਾਪਤੀ ਲਈ ਪ੍ਰਿੰਸੀਪਲ ਮੈਡਮ ਗਗਨਦੀਪ ਕੌਰ ਨੇ ਬੱਚੀਆਂ ਤੇ ਅਧਿਆਪਕ ਹਰਦੀਪ ਸਿੰਘ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਬੱਚੀਆਂ ਯੋਗ ਅਗਵਾਈ ਤੇ ਮਿਹਨਤ ਸਦਕਾ ਇਸ ਮੁਕਾਮ ਤੱਕ ਪਹੁੰਚੀਆਂ ਹਨ ਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਸਕੂਲ ਦਾ ਨਾਮ ਰੋਸ਼ਨ ਕਰ ਰਹੀਆਂ ਹਨ ਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦਾ ਹਿੱਸਾ ਬਣੀਆਂ ਹਨ। ਉਹਨਾਂ ਕਿਹਾ ਕਿ ਸਾਨੂੰ ਆਪਣੀਆਂ ਹੋਣਹਾਰ ਬੱਚੀਆਂ ਤੇ ਮਾਣ ਹੈ। ਇਸ ਮੌਕੇ ਅਕਾਲ ਗਰੁੱਪ ਦੇ ਮੈਨੇਜਰ ਸੁਖਦੇਵ ਸਿੰਘ ਜੱਜ, ਵਾਈਸ ਪ੍ਰੈਜ਼ੀਡੈਂਟ ਕੁਲਵਿੰਦਰ ਸਿੰਘ, ਅਸਿਸਟੈਂਟ ਮੈਨੇਜਰ ਪਰਗਟ ਸਿੰਘ, ਮੈਨੇਜਮੈਂਟ ਮੈਂਬਰ ਮੈਡਮ ਮਨਜੀਤ ਕੌਰ, ਕੋਆਰਡੀਨੇਟਰ ਵਿਸ਼ਾਲ ਕੁਮਾਰ, ਅਨੂ ਸ਼ਰਮਾ, ਨਵਨੀਤ ਕੌਰ, ਜਗਪ੍ਰੀਤ ਕੌਰ ਤੇ ਸਟਾਫ ਦੀਨ ਦਿਆਲ, ਰਵਿੰਦਰਪਾਲ ਸਿੰਘ, ਅਮਿਤ ਕੁਮਾਰ, ਕਰਨਵੀਰ ਚੌਹਾਨ, ਜਸਬੀਰ ਸਿੰਘ, ਕਾਸ਼ਮ ਖਾਨ, ਸੁਸ਼ਮਾ ਧੀਰ ਆਦਿ ਹਾਜ਼ਰ ਸਨ।