ਜ਼ਰੂਰਤਮੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਿਆ

ਜ਼ਰੂਰਤਮੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਿਆ

 ਭੁੱਚੋ ਮੰਡੀ : ਗਿਆਨ ਜੋਤੀ ਐਜੂਕੇਸਨ ਕੋਚਿੰਗ ਸੈਂਟਰ ਦੇ ਵਿਹੜੇ ’ਚ ਕੀਤੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ’ਚ ਸਿੰਗਲਾ ਪਰਿਵਾਰ ਵੱਲੋਂ ਸਵ. ਮਾਇਆ ਦੇਵੀ ਸਿੰਗਲਾ ਦੀ ਯਾਦ ਵਿਚ 21 ਜ਼ਰੂਰਤਮੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਿਆ ਗਿਆ। ਸਮਾਗਮ ਵਿਚ ਪੁੱਜੇ ਸੁਕਲ ਮਹੇਸਵਰੀ, ਮੋਤੀ ਸਰਮਾ, ਬੀਟਾ ਬਾਂਸਲ ਅਤੇ ਰਾਜਵਿੰਦਰ ਸਿੰਘ ਰੰਗੀਲਾ ਨੇ ਸਿੰਗਲਾ ਪਰਿਵਾਰ ਵੱਲੋਂ ਹਰ ਸਾਲ ਲੋੜਵੰਦਾਂ ਲਈ ਕੀਤੇ ਜਾਂਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ’ਚ ਕਿਸੇ ਵੀ ਜ਼ਰੂਰਤਮੰਦ ਵਿਅਕਤੀ ਦੀ ਮਦਦ ਕਰਨਾ ਮਹਾ ਪੁੰਨ ਦਾ ਕਾਰਜ਼ ਹੈ। ਸਵ. ਮਾਇਆ ਦੇਵੀ ਸਿੰਗਲਾ ਦੇ ਪਤੀ ਲਾਲ ਚੰਦ ਸਿੰਗਲਾ, ਬੇਟੇ ਨਰੇਸ ਸਿੰਗਲਾ ਅਤੇ ਨੂੰਹ ਮੰਜੂ ਸਿੰਗਲਾ ਨੇ ਕਿਹਾ ਕਿ ਅਜਿਹਾ ਕਰਕੇ ਵੱਖਰਾ ਸਕੂਨ ਮਿਲਦਾ ਹੈ।