ਨੌਜਵਾਨ ਲੜਕੀ ਦੀ ਭਾਖੜਾ ਨਹਿਰ ’ਚੋਂ ਮਿਲੀ ਲਾਸ਼

ਨੌਜਵਾਨ ਲੜਕੀ ਦੀ ਭਾਖੜਾ ਨਹਿਰ ’ਚੋਂ ਮਿਲੀ ਲਾਸ਼

ਪਟਿਆਲਾ : ਭਾਖੜਾ ਨਹਿਰ ’ਚ ਇਕ ਨੌਜਵਾਨ ਲੜਕੀ ਦੀ ਮਿ੍ਰਤਕ ਦੇਹ ਮਿਲਣ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਲੜਕੀ, ਜਿਸ ਦਾ ਨਾਂਅ ਨਿਸ਼ਾ ਸੋਨੀ ਦੱਸਿਆ ਜਾ ਰਿਹਾ ਹੈ, ਉਮਰ ਕਰੀਬ 20 ਸਾਲ, ਜੋ ਕਿ ਚੰਡੀਗੜ੍ਹ ਵਿਖੇ ਕੋਚਿੰਗ ਲੈ ਰਹੀ ਸੀ ਦਾ ਕਤਲ ਕਰ ਉਸ ਦੀ ਲਾਸ਼ ਭਾਖੜਾ ਨਹਿਰ ਵਿਚ ਸੁੱਟ ਦਿੱਤੀ ਗਈ। ਲੜਕੀ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਲੜਕੀ ਦਾ ਕਤਲ ਰੋਪੜ ਵਿਖੇ ਕੀਤਾ ਗਿਆ ਹੈ। ਮਿ੍ਰਤਕ ਦੇਹ ਬਰਾਮਦ ਕਰਕੇ ਪੁਲਿਸ ਹਵਾਲੇ ਕਰ ਦਿੱਤੀ ਗਈ ਹੈ। ਇਸ ਸੰਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।