ਸਰਬੱਤ ਦਾ ਭਲਾ ਟਰੱਸਟ ਨੇ ਸੁਖਵੰਤ ਸਿੰਘ ਧਾਮੀ ਨੂੰ ਕੀਤਾ ਸਨਮਾਨਿਤ
- ਪੰਜਾਬ
- 31 Jan,2025

ਤਰਨਤਾਰਨ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਤਰਨਤਰਨ ਇਕਾਈ ਨੇ ਸੰਸਥਾ ਦੇ ਸਥਾਨਕ ਸਰਪ੍ਰਸਤ ਸੁਖਵੰਤ ਸਿੰਘ ਧਾਮੀ ਸਾਬਕਾ ਲੈਕਚਰਾਰ ਦੇ ਪ੍ਰਮੁੱਖ ਸਮਾਜ ਸੇਵੀ ਸੰਸਥਾ ਸਿਟੀਜ਼ਨ ਕੌਂਸਲ ਤਰਨਤਾਰਨ ਦੇ ਅੱਠਵੀਂ ਵਾਰ ਪ੍ਰਧਾਨ ਬਣਨ ’ਤੇ ਮੁਬਾਰਕਬਾਦ ਦਿੱਤੀ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਟਰੱਸਟ ਦੇ ਜ਼ਿਲ੍ਹਾ ਇਕਾਈ ਪ੍ਰਧਾਨ ਦਿਲਬਾਗ ਸਿੰਘ ਜੋਧਾ ਤੇ ਜਨਰਲ ਸਕੱਤਰ ਕੁਲਰਾਜ ਬੀਰ ਸਿੰਘ ਕੰਗ ਨੇ ਕਿਹਾ ਕਿ ਸੁਖਵੰਤ ਸਿੰਘ ਧਾਮੀ ਪਿਛਲੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸਿਟੀਜ਼ਨ ਕੌਂਸਲ ਵਿਚ ਵਧੀਆ ਸੇਵਾਵਾਂ ਨਿਭਾ ਰਹੇ ਹਨ। ਜਿਸ ਕਾਰਨ ਇਨ੍ਹਾਂ ਨੂੰ ਇਹ ਸੇਵਾ ਪ੍ਰਾਪਤ ਹੋਈ ਹੈ। ਮੀਟਿੰਗ ਵਿਚ ਮਾਸਟਰ ਗੁਲਬਾਗ ਸਿੰਘ, ਕੁਲਵਿੰਦਰ ਸਿੰਘ ਪਿੰਕਾ, ਮੁੱਖ ਰਾਮ ਸਿੰਘ, ਐਡਵੋਕੇਟ ਸਤਨਾਮ ਸਿੰਘ ਮਠਾਰੂ, ਗੁਰਮੀਤ ਸਿੰਘ ਵਿੱਕੀ, ਕੇਵਲ ਸਿੰਘ ਥਾਣੇਦਾਰ, ਰਾਮਬੀਰ ਸਿੰਘ, ਐਡਵੋਕੇਟਨ ਸ਼ਰਨਪਾਲ ਸਿੰਘ, ਹਰਵਿੰਦਰ ਸਿੰਘ, ਗਗਨਦੀਪ ਸਿੰਘ, ਗੁਰਜੀਤ ਸਿੰਘ, ਹਰਜੀਤ ਸਿੰਘ ਨਾਮਧਾਰੀ, ਕੈਪਟਨ ਹੀਰਾ ਸਿੰਘ ਢੋਟੀਆਂ, ਮਨਜੀਤ ਸਿੰਘ ਢੋਟੀਆਂ, ਨਰਿੰਦਰ ਸਿੰਘ ਸਾਬਕਾ ਬੈਂਕ ਮੈਨੇਜਰ ਆਦਿ ਹਾਜ਼ਰ ਸਨ।
Posted By:

Leave a Reply