ਹਰਿਆਊ ਖੁਰਦ ’ਚ ਮੁਫ਼ਤ ਸਿਲਾਈ ਸਿਖਲਾਈ ਕੇਂਦਰ ਸ਼ੁਰੂ

ਹਰਿਆਊ ਖੁਰਦ ’ਚ ਮੁਫ਼ਤ ਸਿਲਾਈ ਸਿਖਲਾਈ ਕੇਂਦਰ ਸ਼ੁਰੂ

ਪਾਤੜਾਂ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਿੰਡ ਹਰਿਆਊ ਖੁਰਦ ਵਿਖੇ ਮੁਫਤ ਸਿਲਾਈ ਸਿਖਲਾਈ ਕੇਂਦਰ ਖੋਲ੍ਹਿਆ ਗਿਆ। ਪਿੰਡ ਦੀਆਂ ਤਿੰਨੇ ਗ੍ਰਾਮ ਪੰਚਾਇਤਾਂ ਦੇ ਸਰਪੰਚ ਬਚਿੱਤਰ ਸਿੰਘ ਵੜੈਚ, ਗੱਜਣ ਸਿੰਘ ਸਰਪੰਚ ਅਤੇ ਬਲਜਿੰਦਰ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਖੋਲ੍ਹੇ ਗਏ ਇਸ ਕੇਂਦਰ ਦਾ ਉਟਘਾਟਨ ਸਰੱਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਂਬਰ ਗੁਰਦੀਪ ਸਿੰਘ ਡਰੌਲੀ ਨੇ ਕੀਤਾ।

ਜਾਣਕਾਰੀ ਦਿੰਦਿਆਂ ਟਰਸੱਟ ਦੇ ਮੈਂਬਰ ਗੁਰਦੀਪ ਸਿੰਘ ਡਰੌਲੀ ਨੇ ਦੱਸਿਆ ਕਿ ਸੰਸਥਾਪਕ ਡਾ. ਐੱਸਪੀ ਸਿੰਘ ਓਬਰਾਏ, ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ, ਮੈਡਮ ਇੰਦਰਜੀਤ ਕੌਰ ਗਿੱਲ ਨਿਰਦੇਸ਼ਕਾ ਦੀ ਦੇਖ ਰੇਖ ਹੇਠ ਚਲਾਏ ਜਾਣ ਵਾਲੇ ਇਸ ਸਿਲਾਈ ਸਿਖਲਾਈ ਦੇ ਕੇਂਦਰ ਨਾਲ ਉਨ੍ਹਾਂ ਔਰਤਾਂ ਅਤੇ ਲੜਕੀਆਂ ਨੂੰ ਬਹੁਤ ਹੀ ਲਾਭ ਹੋਵੇਗਾ ਜੋ ਆਪਣੇ ਪਿੰਡ ਤੋਂ ਦੂਰ ਸ਼ਹਿਰ ਵਿੱਚ ਜਾ ਕੇ ਅਜਿਹੇ ਹੁਨਰ ਦੀ ਸਿਖਲਾਈ ਨਹੀ ਲੈ ਸਕਦੀਆਂ। ਛੇ ਮਹੀਨੇ ਦੇ ਇਸ ਬੈਚ ਵਿੱਚ ਸਿਖਲਾਈ ਲੈਣ ਵਾਲੀਆਂ ਲੜਕੀਆਂ ਦਾ ਟੈਸਟ ਲੈ ਕੇ ਇਨ੍ਹਾਂ ਨੂੰ ਸਰਟੀਫੀਕੇਟ ਦਿੱਤੇ ਜਾਣਗੇ।

ਉਨ੍ਹਾਂ ਨੇ ਟਰੱਸਟ ਵੱਲੋਂ ਕਰਵਾਏ ਜਾਂਦੇ ਸਮਾਜ ਸੇਵੀ ਕੰਮਾਂ ਦਾ ਜਿਕਰ ਕਰਦਿਆਂ ਕਿਹਾ ਕਿ ਲੋੜਵੰਦ ਲੋਕਾਂ ਦੀਆਂ ਪੈਨਸ਼ਨਾਂ, ਲੈਬੋਰੇਟਰੀਆਂ ਵਿੱਚ ਬਹੁਤ ਹੀ ਘੱਟ ਰੇਟਾਂ ’ਤੇ ਹਰ ਤਰਾਂ ਦੇ ਟੈਸਟ ਜਿੱਥੇ ਕੀਤੇ ਜਾਂਦੇ ਹਨ ਉੱਥੇ ਹੀ ਘੱਟ ਰੇਟਾਂ ’ਤੇ ਦਵਾਈਆਂ ਦੇਣ ਲਈ ਮੈਡੀਕਲ ਸਟੋਰ ਵੀ ਖੋਲ੍ਹੇ ਗਏ ਹਨ।

ਇਸ ਤੋਂ ਇਲਾਵਾ ਦੇਸ਼ ਅਤੇ ਵਿਦੇਸ਼ ਵਿੱਚ ਕਿਸੇ ਵੀ ਮੁਸੀਬਤ ‘ਚ ਘਿਰ ਲੋਕਾਂ ਦੀ ਮਾਲੀ ਸਹਾਇਤਾ ਵੀ ਕੀਤੀ ਜਾਂਦੀ ਹੈ ਅਤੇ ਪਾਤੜਾਂ ਇਲਾਕੇ ਵਿੱਚ ਖੋਲ੍ਹੇ ਗਏ ਸਿਲਾਈ ਸਿਖਲਾਈ ਕੇਂਦਰਾਂ ਵਿੱਚ ਹੁਣ ਤੱਕ 800 ਦੇ ਕਰੀਬ ਲੜਕੀਆਂ ਅਤੇ ਔਰਤਾਂ ਸਿਖਲਾਈ ਪੂਰੀ ਕਰਕੇ ਸਰਟੀਫੀਕੇਟ ਹਾਸਲ ਕਰ ਚੁੱਕੀਆਂ ਹਨ। ਇਸ ਮੌਕੇ ਸਿਖਲਾਈ ਕੇਂਦਰ ਦੇ ਟੀਚਰ ਰਾਜਵੀਰ ਕੌਰ, ਜਸਪਾਲ ਸਿੰਘ ਵਿਰਕ, ਸਾਹਿਬ ਸਿੰਘ, ਬਲਵੀਰ ਸਿੰਘ ਮੈਬਰ ਪੰਚਾਇਤ, ਬਲਦੇਵ ਸਿੰਘ ਮੈਬਰ ਗੁਰਦੁਆਰਾ ਕਮੇਟੀ, ਸਤਨਾਮ ਸਿੰਘ, ਸੁਖਦਿੰਰ ਸਿੰਘ ਔਲਖ, ਨਰਿੰਦਰਪਾਲ ਸਿੰਘ ਅਤੇ ਭਜਨ ਸਿੰਘ ਆਦਿ ਮੌਜੂਦ ਸਨ।