ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਮੈਡੀਕਲ ਕੈਂਪ
- ਪੰਜਾਬ
- 06 Jan,2025

ਖਰੜ: ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਮੁਫ਼ਤ ਮੈਡੀਕਲ ਕੈਂਪ ਅਤੇ ਮੈਡੀਸਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਸ਼ਿਵਜੋਤ ਇਨਕਲੇਵ ਵਿਖੇ ਲਗਾਇਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਸੋਨੂੰ ਮਸੀਹ ਜਾਤੀਵਾਲ ਅਤੇ ਉਨ੍ਹਾਂ ਦੇ ਸਹਿਯੋਗੀ ਲਾਲਾ ਦਾਊਂ, ਰਾਹੁਲ ਘਈ, ਸਤਨਾਮ ਸਰਪੰਚ ਬਲੌਂਗੀ, ਗੁਰਵੀਰ ਪੰਚ ਬਲੌਂਗੀ ਅਤੇ ਅਮਨਦੀਪ ਹੋਲੀ ਬਾਸਿਲ ਹਸਪਤਾਲ ਆਦੀ ਹਾਜ਼ਰ ਸਨ। ਇਸ ਕੈਂਪ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਅਮਰੀਕ ਸਿੰਘ ਹੈਪੀ ਅਤੇ ਉਨ੍ਹਾਂ ਦੇ ਨਾਲ ਮਨਜੀਤ ਕੌਰ ਸੋਨੂੰ ਸੋਸ਼ਲ ਮੀਡੀਆ ਸਟੇਟ ਆਫਿਸ ਇਚਾਰਜ, ਰੁਪਿੰਦਰ ਕੌਰ ਬੱਤਰਾ, ਸ਼ੇਰ ਸਿੰਘ ਬਾਠ, ਰਜਨੀ ਮਸੀਹ, ਜਤਿੰਦਰ ਡਡਵਾਲ, ਅਮਨ ਹਸੀਨ ਆਦਿ ਨੇ ਹਾਜ਼ਰੀ ਲਗਵਾਈ।
Posted By:

Leave a Reply