ਦਸਮੇਸ਼ ਪਬਲਿਕ ਸਕੂਲ, ਸੀਪਰੀਆਂ ’ਚ ਲੋਹੜੀ ਦਾ ਤਿਉਹਾਰ ਮਨਾਇਆ
- ਪੰਜਾਬ
- 14 Jan,2025

ਤਲਵਾੜਾ : ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਅਧੀਨ ਚੱਲ ਰਹੇ ਸਕੂਲ, ਦਸਮੇਸ਼ ਪਬਲਿਕ ਸਕੂਲ, ਸੀਪਰੀਆਂ ਵਿਚ 13 ਜਨਵਰੀ ਨੂੰ ਲੋਹੜੀ ਦਾ ਤਿਉਹਾਰ ਪ੍ਰਿੰਸੀਪਲ ਸੁਮਨ ਸ਼ੁਕਲਾ ਦੀ ਅਗਵਾਈ ਹੇਠ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੇ ਇਤਿਹਾਸ ਅਤੇ ਇਸ ਦੇ ਮਹੱਤਵ ਬਾਰੇ ਦੱਸਿਆ ਗਿਆ। ਸਕੂਲ ਦੇ ਪ੍ਰਿੰਸੀਪਲ ਸੁਮਨ ਸ਼ੁਕਲਾ ਦੁਆਰਾ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ ਗਈ। ਸਕੂਲ ਦੇ ਚੇਅਰਮੈਨ ਸਰਦਾਰ ਰਵਿੰਦਰ ਸਿੰਘ ਚੱਕ, ਸਰਦਾਰ ਕੁਲਦੀਪ ਸਿੰਘ ਬਰਿਆਣਾ , ਸਰਦਾਰ ਸਤਪਾਲ ਸਿੰਘ , ਸਰਦਾਰ ਹਰਪਾਲ ਸਿੰਘ , ਸਰਦਾਰ ਸੁਰਜੀਤ ਸਿੰਘ ਭੱਟੀਆਂ, ਸਰਦਾਰ ਹਰਿੰਦਰਜੀਤ ਸਿੰਘ, ਸਰਦਾਰ ਦਵਿੰਦਰ ਸਿੰਘ, ਸਰਦਾਰ ਹਰਮਨਜੀਤ ਸਿੰਘ ਜੀ ਨੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ।
Posted By:

Leave a Reply