ਬਹੁਜਨ ਸਮਾਜ ਪਾਰਟੀ ਦੀ ਹੋਈ ਵਿਸ਼ੇਸ਼ ਮੀਟਿੰਗ

ਬਹੁਜਨ ਸਮਾਜ ਪਾਰਟੀ ਦੀ ਹੋਈ ਵਿਸ਼ੇਸ਼ ਮੀਟਿੰਗ

ਟਾਂਡਾ ਉੜਮੁੜ : ਬਹੁਜਨ ਸਮਾਜ ਪਾਰਟੀ ਦੀ ਟਾਂਡਾ ਉੜਮੁੜ ਦਫਤਰ ਵਿਖੇ ਮੀਟਿੰਗ ਹਲਕਾ ਇੰਚਾਰਜ ਜਸਵਿੰਦਰ ਦੁੱਗਲ ਅਤੇ ਹਲਕਾ ਪ੍ਰਧਾਨ ਸੰਤੋਖ ਸਿੰਘ ਨਰਿਆਲ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਬਸਪਾ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਬਤੌਰ ਮੁੱਖ ਮਹਿਮਾਨ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਭਗਵਾਨ ਸਿੰਘ ਚੌਹਾਨ, ਪੰਜਾਬ ਜਰਨਲ ਸਕੱਤਰ ਗੁਰਲਾਲ ਸੈਲਾ, ਪੰਜਾਬ ਸਕੱਤਰ ਚੌਧਰੀ ਗੁਰਨਾਮ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਬਲਜੀਤ ਰਾਏ ਵੀ ਨਾਲ ਹਾਜ਼ਰ ਸਨ। ਇਸ ਮੌਕੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਪਾਰਟੀ ਦੀਆਂ ਸਰਗਰਮੀਆਂ ਨੂੰ ਅੱਗੇ ਵਧਾਉਣ ਲਈ ਹਰ ਪਿੰਡ ਅਤੇ ਹਰ ਸ਼ਹਿਰ ਬੂਥ ਪਧਰੀ ਕਮੇਟੀ ਬਣਾਉਣ ਵਾਲੀ ਵਰਕਰਾਂ ਨੂੰ ਲਾਮਵੰਦ ਕੀਤਾ। ਉਨ੍ਹਾਂ ਪਾਰਟੀ ਦੇ ਆਰਥਿਕ ਸਹਿਯੋਗ ਲਈ ਆਗੂਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਜ਼ਿਲ੍ਹਾ ਸਕੱਤਰ ਮਨਜੀਤ ਸਿੰਘ ਸਹੋਤਾ ਜਨਰਲ ਸਕੱਤਰ ਜਗਤਾਰ ਸਿੰਘ ਡਾਰਾ ਸੀਨੀਅਰ ਆਗੂ ਸੁਰਜੀਤ ਪਾਲ, ਲੇਡੀ ਵਿੰਗ ਪ੍ਰਧਾਨ ਸੁਖਵਿੰਦਰ ਕੌਰ ਜੋੜਾ, ਬੀਬੀ ਜਸਵੀਰ ਕੌਰ, ਯੂਥ ਪ੍ਰਧਾਨ ਦੋਸਾਤ ਸੈਣੀ, ਵਾਈਸ ਯੂਥ ਪ੍ਰਧਾਨ ਗੁਰਮੁਖ ਸਿੰਘ, ਚਮਨ ਸਿਕਰੀ, ਸਰੂਪ ਲਾਲ, ਕੁਲਵੰਤ ਸਿੰਘ, ਮਹਾਂਵੀਰ ਸਿੰਘ, ਲਖਵੀਰ ਸਿੰਘ ਕਧਾਲਾ ਜੱਟਾਂ, ਜਸਕਰਨ ਬਡਾਲਾ, ਜਸਵਿੰਦਰ ਝੱਜ, ਡਾ. ਸੁਖਦੇਵ ਸਿੰਘ, ਰਤਨ ਲਾਲ, ਸਰਬਜੀਤ ਸਿੰਘ ਸਾਬੀ, ਸੁਖਦੇਵ ਸਿੰਘ ਜੋਹਲ, ਸੀਤਲ ਸਿੰਘ, ਡਾਕਟਰ ਚਰਨਜੀਤ ਸਿੰਘ ਚੰਨੀ ਆਦਿ ਹਾਜ਼ਰ ਸਨ ।