ਬੈਡਮਿੰਟਨ ਅੰਡਰ-14 ਦੀਆ ਲੜਕੇ ਤੇ ਲੜਕੀਆ ਦੀਆ ਟੀਮਾਂ ਦਾ ਸਿਖਲਾਈ ਕੈਂਪ ਸੰਪੰਨ
- ਖੇਡਾਂ
- 05 Dec,2024

ਜਲੰਧਰ : ਸਨਰਾਈਜ਼ ਬੈਡਮਿੰਟਨ ਅਕੈਡਮੀ ਵਿਖੇ ਅੰਡਰ-14 ਲੜਕੇ/ਲੜਕੀਆਂ ਦਾ ਕੈਂਪ ਸਫ਼ਲਤਾਪੂਰਵਕ ਸੰਪੰਨ ਹੋਇਆ। ਅਮਨਦੀਪ ਕੌਂਡਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ/ਡੀਐੱਮ ਵੱਲੋਂ ਕੈਂਪ ਦਾ ਦੌਰਾ ਕਰਦਿਆਂ ਖਿਡਾਰੀਆਂ ਦੀ ਤਿਆਰੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਦੀ ਟ੍ਰੇਨਿੰਗ ਨੂੰ ਸਵੇਰ ਤੇ ਸ਼ਾਮ ਦੋ ਹਿੱਸਿਆਂ ’ਚ ਵੰਡ ਕੇ ਕਰਵਾਇਆ ਜਾ ਰਿਹਾ ਹੈ ਤਾਂ ਜੋ ਨੈਸ਼ਨਲ ਸਕੂਲ ਖੇਡਾਂ ’ਚ ਖਿਡਾਰੀਆਂ ਤੋਂ ਬਿਹਤਰ ਪ੍ਰਦਰਸ਼ਨ ਦੀ ਆਸ ਕੀਤੀ ਜਾ ਸਕੇ। ਉਨ੍ਹਾਂ ਵੱਲੋਂ 68ਵੀਆਂ ਨੈਸ਼ਨਲ ਸਕੂਲ ਖੇਡਾਂ ’ਚ ਬੈਡਮਿੰਟਨ ਲਈ ਚੁਣੇ ਗਏ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਖੇਡ ਦੀਆਂ ਬਰੀਕੀਆਂ ਸਾਂਝੀਆਂ ਕੀਤੀਆਂ। ਇਸ ਸਾਲ ਨੈਸ਼ਨਲ ਸਕੂਲ ਖੇਡਾਂ ਬੈਡਮਿੰਟਨ ਅੰਡਰ-14 (ਲੜਕੇ/ਲੜਕੀਆਂ) 9 ਦਸੰਬਰ ਤੋਂ 15 ਦਸੰਬਰ ਤੱਕ ਦਿੱਲੀ ਵਿਖੇ ਹੋਣਗੀਆਂ। ਲੜਕਿਆਂ ਦੀ ਟੀਮ ’ਚ ਜਲੰਧਰ ਦੇ ਜ਼ੋਰਾਵਰ ਸਿੰਘ, ਆਰਵ ਡੋਗਰਾ, ਗੁਰਦਾਸਪੁਰ ਦੇ ਦਿਵਾਂਸ਼ੂ, ਅੰਮ੍ਰਿਤਸਰ ਦੇ ਵਿਰਾਟ ਖੰਨਾ ਤੇ ਲੁਧਿਆਣਾ ਦੇ ਸਾਤਵਿਕ ਭਾਟਿਆ ਸ਼ਾਮਲ ਹਨ। ਇਸੇ ਤਰ੍ਹਾਂ ਲੜਕੀਆਂ ਦੀ ਟੀਮ ’ਚ ਲੁਧਿਆਣਾ ਦੀ ਅਮੇਲੀਆ ਭੱਕੂ, ਅੰਮ੍ਰਿਤਸਰ ਦੀ ਅਰਾਧਿਆ ਸਿੰਘ, ਸੋਨਾਕਸ਼ੀ, ਜਲੰਧਰ ਦੀ ਸਾਨਵੀ ਰਲਹਨ ਤੇ ਸ਼ਿਵਾਲੀ ਸ਼ਰਮਾ ਸ਼ਾਮਲ ਹਨ। ਟੀਮ ਕੋਚ ਸਾਜਨ ਕੁਮਾਰ ਤੇ ਮੈਨੇਜਰ ਸੁਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਦੀ ਚੋਣ ਟ੍ਰਾਇਲ ਦੇ ਆਧਾਰ ’ਤੇ ਕੀਤੀ ਗਈ ਹੈ। ਇਸ ਮੌਕੇ ਕੋਚ ਬੇਅੰਤ ਕੌਰ, ਸੁਮਨਦੀਪ ਕੌਰ, ਦੀਪਕ ਕੁਮਾਰ ਸੋਂਧੀ ਸਮੇਤ ਸਮੂਹ ਪ੍ਰਬੰਧਕ ਮੌਜੂਦ ਸਨ।
Posted By:

Leave a Reply