ਨਵੀਂਆਂ ਵੋਟਰ ਸੂਚੀਆਂ ਸਬੰਧੀ ਡੀਸੀ ਨੇ ਕੀਤੀ ਰਾਜਨੀਤਿਕ ਨੁਮਾਇੰਦਿਆਂ ਨਾਲ ਮੀਟਿੰਗ
- ਰਾਜਨੀਤੀ
- 08 Jan,2025

ਤਰਨਾਤਰਨ : ਨਵੀਆਂ ਛਾਪੀਆਂ ਗਈਆਂ ਵੋਟਰ ਸੂਚੀਆਂ ਦੇ ਸਬੰਧ ਵਿਚ ਵੱਖ-ਵੱਖ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਡਿਪਟੀ ਕਮਿਸ਼ਨਰ ਦਫਤਰ ਵਿਚ ਹੋਈ। ਜਿਸ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਬਰਕਤ ਸਿੰਘ ਵੋਹਰਾ ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਅਚਾਨਕ ਵੋਟ ਬਣਾਉਣ ਦੇ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਡਿਪਟੀ ਕਮਿਸ਼ਨਰ ਤਰਨਤਾਰਨ ਰਾਹੁਲ ਨੇ ਦੱਸਿਆ ਕਿ ਕੋਈ ਵੀ ਵੋਟਰ ਆਪਣੀ ਅਚਾਨਕ ਵੋਟ ਕਦੋਂ ਵੀ ਬਣਵਾ ਸਕਦਾ ਹੈ। ਬਾਸ਼ਰਤ ਕਿ ਉਹ ਵੋਟ ਬਣਾਉਣ ਦੇ ਅਧਿਕਾਰ ਦੇ ਸਾਰੇ ਮਾਪਦੰਡਾਂ ਨੂੰ ਪੂਰਾ ਕਰਦਾ ਹੋਵੇ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਵੋਟ ਬਣਾਉਣ ਲਈ ਦੋ ਪ੍ਰਕਿਰਿਆ ਹਨ, ਪਹਿਲੀ ਤਾਂ ਆਨਲਾਈਨ ਰਾਹੀਂ ਕਿਤੋਂ ਵੀ ਵੋਟ ਅਪਲਾਈ ਕੀਤੀ ਜਾ ਸਕਦੀ ਅਤੇ ਦੂਸਰਾ ਵੋਟ ਬਣਾਉਣ ਵਾਲੇ ਵਿਅਕਤੀ ਦੇ ਇਲਾਕੇ ਨਾਲ ਸਬੰਧਿਤ ਐੱਸਡੀਐੱਮ ਦਫ਼ਤਰ ਰਾਹੀਂ ਵੋਟ ਬਣਾਈ ਜਾ ਸਕਦੀ ਹੈ। ਦੋਵੇਂ ਹਾਲਾਤਾਂ ਵਿਚ ਵੋਟਰ ਨੂੰ ਅਚਾਨਕ ਵੋਟ ਬਣਾਉਣ ਲਈ ਨਿਰਧਾਰਤ ਕੀਤੀ ਗਈ ਫੀਸ ਜਮ੍ਹਾਂ ਕਰਵਾਉਣੀ ਪੈਂਦੀ ਹੈ। ਮੀਟਿੰਗ ਤੋਂ ਬਾਅਦ ਸਿਆਸੀ ਪਾਰਟੀਆਂ ਵੱਲੋਂ ਆਏ ਹੋਏ ਨੁਮਾਇੰਦਿਆਂ ਨੂੰ ਉਨ੍ਹਾਂ ਦੇ ਸਬੰਧਿਤ ਹਲਕੇ ਦੀਆਂ ਨਵੀਆਂ ਬਣੀਆਂ ਹੋਈਆਂ ਵੋਟਰ ਸੂਚੀਆਂ ਤਕਸੀਮ ਕੀਤੀਆਂ ਗਈਆਂ।
Posted By:

Leave a Reply