ਕਿਸਾਨ ਯੂਨੀਅਨ ਨੇ ਮੰਡੀ ਪੰਜੇ ਕੇ ਉਤਾੜ ’ਚ ਫੂਕਿਆ ਮੋਦੀ ਤੇ ਹਰਿਆਣਾ ਸਰਕਾਰ ਦਾ ਪੁਤਲਾ

ਕਿਸਾਨ ਯੂਨੀਅਨ ਨੇ ਮੰਡੀ ਪੰਜੇ ਕੇ ਉਤਾੜ ’ਚ ਫੂਕਿਆ ਮੋਦੀ ਤੇ ਹਰਿਆਣਾ ਸਰਕਾਰ ਦਾ ਪੁਤਲਾ

ਗੁਰੂਹਰਸਹਾਏ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਬਲਾਕ ਗੁਰੂਹਰਸਹਾਏ ਵੱਲੋਂ ਸਰਕਾਰੀ ਤੇ ਪ੍ਰਾਈਵੇਟ ਅਧਾਰਿਆਂ ਦੇ ਨਾਲ ਨਾਲ ਬਜ਼ਾਰ ਵੀ ਬੰਦ ਕਰਵਾਏ ਗਏ। ਸੰਯੁਕਤ ਕਿਸਾਨ ਮੋਰਚੇ ਦੇ 30 ਦਸੰਬਰ ਬੰਦ ਦੇ ਸੱਦੇ ਦੌਰਾਨ ਮੰਡੀ ਪੰਜੇ ਕੇ ਉਤਾੜ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਬਗੀਚਾ ਸਿੰਘ, ਬਲਾਕ ਪ੍ਰਧਾਨ ਸੁਖਦੇਵ ਢੋਟ, ਜਨਰਲ ਸਕੱਤਰ ਮੰਗਲਦਾਸ, ਮੀਤ ਪ੍ਰਧਾਨ ਰਕੇਸ਼ ਬਹਾਦਰ ਕੇ, ਪ੍ਰੈਸ ਸਕੱਤਰ ਰਕੇਸ਼ ਕੁਮਾਰ ਦੀ ਅਗਵਾਈ ਵਿੱਚ ਸਾਰੇ ਬਾਜ਼ਾਰਾਂ, ਪ੍ਰਾਈਵੇਟ ਤੇ ਸਰਕਾਰੀ ਬੈਂਕਾਂ, ਸੁਵਿਧਾ ਸੈਂਟਰ ਨੂੰ ਬੰਦ ਕਰਵਾਇਆ ਗਿਆ, ਜਿੰਨੇ ਵੀ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਹਨ ਸੰਪੂਰਨ ਤੌਰ ਤੇ ਬੰਦ ਕਰਾਏ ਗਏ ਜਿਨਾਂ ਵਿੱਚ ਦੁਕਾਨਦਾਰਾਂ, ਮੁਲਾਜ਼ਮਾਂ, ਮਜ਼ਦੂਰਾਂ ਨੇ ਭਰਭੂਰ ਸਮਰਥਨ ਕੀਤਾ। ਜਗਮੀਤ ਸਿੰਘ ਡੱਲੇਵਾਲ ਖਨੋਰੀ ਬਾਰਡਰ ਤੇ ਇੱਕ ਮਹੀਨੇ ਤੋਂ ਉੱਪਰ ਹੋ ਗਏ ਹਨ ਜੋ ਕਿ ਮਰਨ ਵਰਤ ਤੇ ਬੈਠੇ ਹਨ ਪਰ ਮੋਦੀ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ, ਸਾਡੀਆਂ ਮੰਗਾਂ ਨੂੰ ਮੰਨਣਾ ਤਾਂ ਕੀ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਇੱਕ ਸ਼ਬਦ ਵੀ ਮੂੰਹੋਂ ਨਹੀਂ ਬੋਲਿਆ। ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਬਲਾਕ ਗੁਰੂਹਰਸਹਾਏ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਜੋਂ ਉਨ੍ਹਾਂ ਨੇ ਬੰਦ ਕਰਨ ਦਾ ਐਲਾਨ ਕੀਤਾ ਸੀ। ਉਸ ਦਾ ਪੂਰਾ ਸਮਰਥਨ ਕਰਦੇ ਹੋਏ ਸਾਰੇ ਬਾਜ਼ਾਰ ਤੇ ਸਰਕਾਰੀ ਤੇ ਪ੍ਰਾਈਵੇਟ ਅਦਾਰੇ ਬੰਦ ਕਰਾਏ ਹਨ। ਬਾਜ਼ਾਰ ਬੰਦ ਕਰਵਾ ਕੇ ਮੋਦੀ ਤੇ ਹਰਿਆਣਾ ਸਰਕਾਰ ਦਾ ਪੁਤਲਾ ਲੈ ਕੇ ਬਾਜ਼ਾਰਾਂ ਵਿੱਚੋਂ ਮੁਜ਼ਾਹਰਾ ਕੀਤਾ ਗਿਆ ਤੇ ਪਿੰਡ ਦੇ ਚੌਂਕ ’ਚ ਆ ਕੇ ਪੁਤਲੇ ਨੂੰ ਫੂਕਿਆ ਗਿਆ ਤੇ ਮੋਦੀ ਸਰਕਾਰ ਤੇ ਹਰਿਆਣਾ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਜਿਸ ਵਿੱਚ ਭਾਰਤੀ ਕਿਸਾਨ ਦੇ ਪ੍ਰਧਾਨ ਸਤਨਾਮ ਚੰਦ ਪੰਜੇ ਕੇ, ਮੀਤ ਪ੍ਰਧਾਨ ਸੋਨੂੰ ਨੰਬਰਦਾਰ, ਗੁਰਦਿਆਲ ਚੰਦ ਪ੍ਰਧਾਨ ਸੈਦੇ ਕੇ, ਕਸ਼ਮੀਰ ਲਾਲ ਪ੍ਰਧਾਨ ਬਾਜੇ ਕੇ, ਬਲਵਿੰਦਰ ਸਿੰਘ, ਨਿਰੰਜਨ ਦਾਸ, ਫੌਜਾ ਸਿੰਘ, ਗੁਰਮੇਲ ਸਿੰਘ, ਪ੍ਰਧਾਨ ਰਸ਼ਪਾਲ ਸਿੰਘ, ਦਲਾਰਾ ਸਿੰਘ, ਬਹਾਦਰ ਕੇ ਤੋਂ ਸੋਨੂੰ ,ਅਸ਼ੋਕ ਕੁਮਾਰ, ਸੁਭਾਸ਼ ਚੰਦਰ, ਮੰਗਤ ਰਾਮ, ਚੱਕ ਨਿਧਾਨਾ ਤੋਂ ਪ੍ਰਧਾਨ ਗੁਰਦੇਵ ਸਿੰਘ, ਮੰਗਤ ਰਾਮ, ਬੂਲਾ ਰਾਏ ਤੋਂ ਅੰਗਰੇਜ਼ ਸਿੰਘ ,ਚੱਕ ਪੰਜੇ ਕੇ ਤੋਂ ਬੂਟਾ ਸਿੰਘ, ਗੁਰਮੇਜ ਸਿੰਘ, ਹਾਜੀ ਬੇਟੂ ਤੋਂ ਪ੍ਰਧਾਨ ਚੰਦਰ ਪ੍ਰਕਾਸ਼, ਮੰਗਤ ਰਾਮ ਨੰਬਰਦਾਰ ,ਅਮਰੀਕ ਸਿੰਘ, ਮੋਹਨ ਕੇ ਤੋਂ ਗੁਰਬਖਸ਼ ਲਾਲ, ਓਮ ਪ੍ਰਕਾਸ਼, ਮਿਲਖ ਰਾਜ, ਬੂੜ ਸਿੰਘ, ਸੋਹਣ ਲਾਲ, ਮਿਲਖ ਚੰਦ, ਹਿੰਮਤ ਸਿੰਘ, ਸੁਖ ਦਿਆਲ ਨੰਬਰਦਾਰ, ਸ਼ਾਮ ਲਾਲ, ਲਛਮਣ ਦਾਸ, ਤਿਲਕ ਰਾਜ, ਮਲਕੀਤ ਸਿੰਘ, ਹਰਬੰਸ ਸਿੰਘ ਤੇ ਹੋਰ ਬਹੁਤ ਸਾਰੇ ਕਿਸਾਨ ਹਾਜ਼ਰ ਸਨ।