ਭਾਈ ਬਹਿਲੋ ਸਕੂਲ ’ਚ 32ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਭਾਈ ਬਹਿਲੋ ਸਕੂਲ ’ਚ 32ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਭਗਤਾ ਭਾਈਕਾ : ਭਾਈ ਬਹਿਲੋ ਪਬਲਿਕ ਸੈਕੰਡਰੀ ਸਕੂਲ ਭਗਤਾ ਭਾਈਕਾ ਵਿਖੇ 32ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿਚ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਸਕੂਲ ਪਹੁੰਚਣ ’ਤੇ ਪ੍ਰਬੰਧਕਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ।

ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਜਸਮੀਤ ਸਿੰਘ ਬਰਾੜ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਧਾਰਮਿਕ ਸ਼ਬਦ ਰਾਹੀਂ ਖੁਸ਼ਦੀਪ ਕੌਰ ਤੇ ਸਾਥੀਆਂ ਨੇ ਕੀਤੀ। ਰੁਪਿੰਦਰ ਕੌਰ ਦਸਵੀਂ, ਅਵੀਤਾ ਕੌਰ ਭੁੱਲਰ ਚੌਥੀ, ਹਰਨੂਰ ਕੌਰ ਦੂਜੀ ਨੇ ਧਾਰਮਿਕ ਗਾਣ, ਮਨਿੰਦਰ ਸਿੰਘ ਨੌਵੀਂ ਤੇ ਸਾਥੀਆਂ ਸ਼ਬਦ, ਗੁਰਰਮਨਪ੍ਰੀਤ ਕੌਰ ਪੰਜਵੀ ਨੇ ਸਪੀਚ, ਮਨਜੋਤ ਕੌਰ ਅੱਠਵੀਂ, ਹਿਨਾ ਬਜਾਜ ਦਸਵੀਂ, ਜਪੁਜੀ ਕੌਰ ਚੌਥੀ, ਜਸਨੂਰ ਕੌਰ ਚੌਥੀ, ਗਗਨਦੀਪ ਕੌਰ ਦਸਵੀਂ, ਜਸਕੀਰਤ ਕੌਰ ਦਸਵੀਂ, ਖੁਸ਼ਪ੍ਰੀਤ ਕੌਰ ਦਸਵੀਂ, ਆਇਸ਼ਾ ਅਲੀ ਪਹਿਲੀ, ਖੁਸ਼ਪ੍ਰੀਤ ਕੌਰ, ਪੰਜਵੀ ਅਤੇ ਪ੍ਰਭਨੂਰ ਕੌਰ ਪਹਿਲੀ ਕਲਾਸ ਨੇ ਡਾਂਸ ਪੇਸ਼ ਕਰਕੇ ਵਾਹ ਵਾਹ ਖੱਟੀ, ਫਤਹਿਵੀਰ ਸਿੰਘ ਤੇ ਸਾਥੀਆਂ ਨੇ ਭੰਗੜਾ ਪਾਕੇ ਸਮਾਗਮ ਨੂੰ ਰੌਣਕ ਲਾਈ।

ਪੰਜਾਬੀ ਗਿੱਧਾ ਹਿਨਾ ਬਜਾਜ ਤੇ ਸਾਥਣਾਂ, ਗੱਤਕਾ ਅਮ੍ਰਿਤਪਾਲ ਸਿੰਘ ਤੇ ਸਾਥੀ, ਕੋਰੀਓਗਰਾਫੀ ਬਾਬਲ ਦਾ ਵਿਹੜਾ ਰੁਪਿੰਦਰ ਕੌਰ ਦਸਵੀਂ ਤੇ ਸਾਥੀ, ਨਾਟਕ ਬਿਰਧ ਆਸ਼ਰਮ ਬਲਕਰਨ ਸਿੰਘ ਤੇ ਸਾਥੀਆਂ ਨੇ ਪੇਸ਼ ਕਰਕੇ ਦਰਸ਼ਕਾਂ ਦੇ ਮਨ ਮੋਹ ਲਏ। ਇਸ ਮੌਕੇ ਫੈਨਸੀ ਡਰੈੱਸ ਵਿਚ ਬੱਚਿਆਂ ਨੇ ਭਾਗ ਲਿਆ ਤੇ ਸਟੇਜ ਸੈਕਟਰੀ ਦੀ ਭੂਮਿਕਾ ਮੈਡਮ ਵੀਰਪਾਲ ਕੌਰ ਨੇ ਨਿਭਾਈ। ਇਸ ਸਮੇਂ ਦਰਸ਼ਨ ਸਿੰਘ ਕਲੇਰ ਨਿਹਾਲ ਸਿੰਘ ਵਾਲਾ, ਪ੍ਰਿੰਸੀਪਲ ਸੋਨੂੰ ਕੁਮਾਰ ਕਾਂਗੜ, ਕੁਲਦੀਪ ਕੌਰ ਬਰਾੜ, ਸੰਪੂਰਨ ਸਿੰਘ ਗੁਰੂਸਰ ਨੇ ਬੱਚਿਆਂ ਨੂੰ ਵਿੱਦਿਆ ਨਾਲ ਸਬੰਧਿਤ ਭਾਸ਼ਣ ਰਾਹੀਂ ਪ੍ਰਭਾਵਸਾਲੀ ਸਿੱਖਿਆ ਦੇਣ ਦਾ ਯਤਨ ਕੀਤਾ। ਸਕੂਲ ਪ੍ਰਿੰਸੀਪਲ ਜਸਮੀਤ ਸਿੰਘ ਬਰਾੜ ਨੇ ਮੁੱਖ ਮਹਿਮਾਨ, ਬੱਚਿਆਂ ਦੇ ਮਾਤਾ ਪਿਤਾ ਨੂੰ ਜੀ ਆਇਆਂ ਕਿਹਾ ਅਤੇ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ।

ਇਸ ਸਮੇਂ ਮੁੱਖ ਮਹਿਮਾਨ ਅਮ੍ਰਿਤਪਾਲ ਸਿੰਘ ਸੁਖਾਨੰਦ ਨੇ ਸਕੂਲ ਦੇ ਬਾਨੀ ਸਵ. ਮੋਹਣ ਸਿੰਘ ਬਰਾੜ ਵੱਲੋਂ ਸ਼ੁਰੂ ਕੀਤੀ ਇਸ ਸੰਸਥਾ ਦੀ ਸ਼ਲਾਘਾ ਕਰਦੇ ਆਪਣੇ ਬਚਪਨ ਦੇ ਦਿਨ ਜੋ ਇਸ ਸਕੂਲ ਵਿਚ ਬਤੀਤ ਕੀਤੇ ਉਹ ਯਾਦ ਕੀਤੇ ਤੇ ਬੱਚਿਆਂ ਨੂੰ ਮਨ ਲਾ ਕੇ ਪੜਾਈ ਕਰਨ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਸਕੂਲ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਵਜੋਂ ਪਹੁੰਚੇ ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ ਦਾ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ ਭਾਈ ਬਹਿਲੋ ਸਕੂਲ ਦੇ ਹੋਣਹਾਰ ਵਿਦਿਆਰਥੀ ਰਹੇ ਹਨ। ਇਸ ਸਮਾਗਮ ਦੌਰਾਨ ਵੱਖ ਵੱਖ ਕਲਾਸਾਂ ਵਿੱਚੋਂ ਪਹਿਲਾ, ਦੂਜਾ, ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਵੱਖ ਵੱਖ ਸਖਸੀਅਤਾਂ ਦਾ ਸਨਮਾਨ ਕੀਤਾ ਗਿਆ। 

ਇਸ ਮੌਕੇ ਹਰਿੰਦਰ ਸਿੰਘ ਬਰਾੜ, ਰਮਿੰਦਰ ਕੌਰ ਬਰਾੜ , ਅਮਨਪ੍ਰੀਤ ਸਿੰਘ ਬਰਾੜ, ਪਰਮਜੀਤ ਕੌਰ ਕਲੇਰ, ਪ੍ਰਿੰਸੀਪਲ ਗੁਰਪ੍ਰੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਜਗਦੀਪ ਸਿੰਘ, ਗੁਰਪਿੰਦਰ ਕੌਰ ਬਰਾੜ, ਵੀਰਪਾਲ ਕੌਰ, ਲਵਪ੍ਰੀਤ ਕੌਰ, ਸਰਬਜੀਤ ਕੌਰ, ਹਰਪ੍ਰੀਤ ਕੌਰ, ਕਰਮਜੀਤ ਕੌਰ, ਜਸਵੀਰ ਕੌਰ, ਮਨਪ੍ਰੀਤ ਕੌਰ, ਨੀਲਮ ਰਾਣੀ, ਲਖਦੀਪ ਕੌਰ, ਅਨੀਤਾ ਸ਼ਰਮਾ, ਕੁਲਵਿੰਦਰ ਕੌਰ, ਗਗਨਦੀਪ ਕੌਰ, ਵਕੀਲ ਸਿੰਘ, ਉਜਾਗਰ ਸਿੰਘ, ਬੂਟਾ ਸਿੰਘ ਆਦਿ ਮੌਜੂਦ ਸਨ।