ਕੀ ਇਸ ਵਾਰ ਬਜਟ 'ਚ ਲੋਕਾਂ ਨੂੰ ਮਹਿੰਗਾਈ ਤੋਂ ਮਿਲੇਗੀ ਰਾਹਤ?

ਕੀ ਇਸ ਵਾਰ ਬਜਟ 'ਚ ਲੋਕਾਂ ਨੂੰ ਮਹਿੰਗਾਈ ਤੋਂ ਮਿਲੇਗੀ ਰਾਹਤ?

ਨਵੀਂ ਦਿੱਲੀ : ਆਮ ਬੰਦੇ ਦੀ ਜ਼ਰੂਰਤਾਂ ਨੂੰ ਧਿਆਨ ’ਚ ਰੱਖਦੇ ਹੋਏ ਲੋਕਾਂ ਨੇ ਪੇਸ਼ ਹੋਣ ਵਾਲੇ ਬਜਟ ’ਤੇ ਉਮੀਦ ਲਗਾਈ। ਆਮ ਜਨਤਾ ਨੇ ਕਿਹਾ ਕਿ  ਸਰਕਾਰ ਕਈ ਸਾਲਾਂ ਤੋਂ ਬਜਟ 'ਚ ਮੱਧ ਵਰਗ ਨੂੰ ਰਾਹਤ ਨਹੀਂ ਦੇ ਰਹੀ। ਬਜਟ ਨੂੰ ਲੈ ਕੇ ਲੋਕਾਂ ਨੇ ਸਰਕਾਰ ਤੋਂ ਇਨਾਂ ਮੰਗਾਂ’ਤੇ ਉਮੀਦ ਜਤਾਈ ਹੈ । ਲੋਕਾਂ ਨੇ ਦੱਸਿਆ ਕਿ ਪਿਛਲੇ ਬਜਟ ਵਿਚ ਸਰਕਾਰ ਨੇ ਆਮ ਬੰਦੇ ਨੂੰ ਕੋਈ ਰਾਹਤ ਨਹੀਂ ਦਿੱਤੀ। ਰੋਜ਼ਾਨਾਂ ਸਪੋਕਸਮੈਨ ਨਾਲ ਆਮ ਜਨਤਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮਹਿੰਗਾਈ ’ਤੇ ਲਗਾਮ, ਪੈਟਰੋਲ, ਡੀਜ਼ਲ ’ਚ ਰਾਹਤ ਮਿਲਣੀ ਚਾਹੀਦੀ। ਇਸ ਮੌਕੇ ਨੌਜਵਾਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਵੱਧ ਤੋਂ ਵੱਧ ਨੌਕਰੀਆਂ ਮਿਲਣਗੀਆਂ ਚਾਹੀਦੀਆਂ। ਇਸ ਨਾਲ ਨੌਜਵਾਨਾਂ ਦਾ ਬਾਹਰ ਜਾਣ ਦਾ ਰੁਝਾਨ ਘੱਟ ਹੋ ਜਾਵੇਗਾ । ਆਮ ਬੰਦੇ ਦੀਆਂ ਘਰੇਲੂ ਚੀਜ਼ਾਂ ’ਤੇ ਫ਼ਰਕ ਪੈਣਾ ਚਾਹੀਦਾ ਹੈ। 

ਲੋਕਾਂ ਨੇ ਕਿਹਾ ਕਿ ਪਿਛਲੇ ਬਜਟ ਵਿਚ ਆਮ ਜਨਤਾ ਨੂੰ ਕੋਈ ਰਾਹਤ ਨਹੀਂ ਮਿਲੀ। ਆਮ ਜਨਤਾ ਦਾ ਬੁਰਾ ਹਾਲ ਹੈ। ਜੇਕਰ ਬਜਟ ’ਚ ਨੌਕਰੀਆਂ ਬਾਰੇ ਆਵੇਗਾ ਤਾਂ ਸਭ ਤੋਂ ਵਧੀਆ ਹੋਵੇਗਾ। ਇਸ ਸਮੇਂ ਮਹਿੰਗਾਈ ਸਭ ਤੋਂ ਵੱਡਾ ਮੁੱਦਾ ਹੈ। ਹਰ ਵਾਰ ਕੋਈ ਨਾ ਕੋਈ ਨਵਾਂ ਟੈਕਸ ਲਗਾ ਦਿੰਦੇ ਹਨ। ਕਮਾਈ ਦੇ ਸਾਧਨ ਵੱਧ ਨਹੀਂ ਰਹੇ , ਬੰਦਾ ਸਾਰੀ ਉਮਰ ਟੈਕਸ ਭਰਦਾ ਮਰ ਜਾਂਦਾ ਹੈ। ਦੇਖਦੇ ਹਾਂ ਕਿ ਸਰਕਾਰ ਇਸ ਬਜਟ ’ਚ ਆਮ ਜਨਤਾ ਨੂੰ ਰਾਹਤ ਦੇਵੇਗੀ ।