ਬਕਾਇਆ ਤਨਖਾਹਾਂ ਜਾਰੀ ਕਰਵਾਉਣ ਲਈ ਰੋਸ ਮੁਜ਼ਾਹਰਾ

ਬਕਾਇਆ ਤਨਖਾਹਾਂ ਜਾਰੀ ਕਰਵਾਉਣ ਲਈ ਰੋਸ ਮੁਜ਼ਾਹਰਾ

ਫਿਰੋਜ਼ਪੁਰ : ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿ਼ਰੋਜ਼ਪੁਰ ਦੇ ਸਮੂਹ ਮੁਲਾਜ਼ਮਾਂ ਦੀਆਂ ਤਨਖਾਹਾਂ ਸਬੰਧੀ ਚੱਲ ਰਹੇ ਸੰਘਰਸ਼ ਅਨੁਸਾਰ ਕੌਰ ਕਮੇਟੀ ਦੀ ਅਗਵਾਈ ਵਿਚ ਫਿਰੋਜ਼ਪੁਰ ਵਿਖੇ ਗੇਟ ਰੈਲੀ ਕੀਤੀ ਗਈ। ਇਸ ਦੌਰਾਨ ਭਾਰੀ ਗਿਣਤੀ ਵਿਚ ਮੁਲਾਜ਼ਮਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਇਸ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਮੈਨੇਜਮੈਂਟ ਯੂਨੀਵਰਸਿਟੀ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਨੂੰ ਬਿਨ੍ਹਾਂ ਦੇਰੀ ਬਕਾਇਆ ਤਨਖਾਹਾਂ ਰਿਲੀਜ਼ ਕੀਤੀਆਂ ਜਾਣ। ਗੇਟ ਰੈਲੀ ਵਿਚ ਪੰਜਾਬ ਮੁਲਾਜ਼ਮ, ਪੈਨਸ਼ਨਰਜ਼ ਅਤੇ ਸਾਂਝਾ ਫਰੰਟ ਦੇ ਕੈਸ਼ੀਅਰ ਮਹਿੰਦਰ ਸਿੰਘ ਧਾਲੀਵਾਲ ਹਾਜ਼ਰ ਰਹੇ, ਜਿਨ੍ਹਾਂ ਨੇ ਸਰਕਾਰ ਅਤੇ ਮੈਨੇਜਮੈਂਟ ਵਿਰੁੱਧ ਆਵਾਜ਼ ਬੁਲੰਦਿਆਂ ਕਰਦਿਆਂ ਮੁਲਾਜ਼ਮ ਹਿੱਤ ਵਿਚ ਨਿਰਣੇ ਲੈਣ ਲਈ ਸਰਕਾਰ ਨੂੰ ਅਪੀਲ ਕੀਤੀ। ਇਸ ਸਮੇਂ ਮਹਿੰਦਰ ਸਿੰਘ ਧਾਲੀਵਾਲ, ਜਗਦੀਪ ਸਿੰਘ ਮਾਂਗਟ ਜਿ਼ਲ੍ਹਾ ਸਕੱਤਰ, ਨੰਦ ਲਾਲ ਸਾਬਕਾ ਸੈਕਟਰੀ ਅਤੇ ਸੁਰਿੰਦਰ ਸ਼ਰਮਾ, ਗੁਰਮੀਤ ਸਿੰਘ ਘੋੜੇ ਚੱਕ, ਲਖਵੀਰ ਸਿੰਘ ਸਵਾਈ ਕੇ ਨੇ ਆਪਣੇ ਵਿਚਾਰ ਰੱਖੇ।