"ਆਪ-ਦਾ" ਲੋਕਾਂ ਨੇ ਦਿੱਲੀ ਨੂੰ ਆਪਣੀ ਰਾਜਨੀਤੀ ਲਈ ਏ.ਟੀ.ਐਮ ਬਣਾਇਆ - ਪ੍ਰਧਾਨ ਮੰਤਰੀ ਮੋਦੀ

"ਆਪ-ਦਾ" ਲੋਕਾਂ ਨੇ ਦਿੱਲੀ ਨੂੰ ਆਪਣੀ ਰਾਜਨੀਤੀ ਲਈ ਏ.ਟੀ.ਐਮ ਬਣਾਇਆ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ : ਇਹ ਜ਼ੋਰ ਦੇ ਕੇ ਕਿ ਦਿੱਲੀ ਨੂੰ ਟਕਰਾਅ ਦੀ ਨਹੀਂ ਬਲਕਿ ਤਾਲਮੇਲ ਵਾਲੀ ਸਰਕਾਰ ਦੀ ਲੋੜ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ 'ਤੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਕਿ "ਆਪ-ਦਾ" ਲੋਕਾਂ ਨੇ ਦਿੱਲੀ ਨੂੰ ਆਪਣੀ ਰਾਜਨੀਤੀ ਲਈ ਏ.ਟੀ.ਐਮ. ਬਣਾਇਆ ਹੈ ਅਤੇ ਜੇਕਰ ਭਾਜਪਾ ਸਰਕਾਰ ਬਣਦੀ ਹੈ, ਤਾਂ "ਆਪ-ਦਾ ਦੇ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਕਾਰਵਾਈ" ਕੀਤੀ ਜਾਵੇਗੀ। ਦੁਆਰਕਾ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦਿੱਲੀ ਨੂੰ "ਡਬਲ-ਇੰਜਣ" ਸਰਕਾਰ ਦੀ ਲੋੜ ਹੈ ਅਤੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ ਲੋਕਾਂ ਨੇ ਫ਼ੈਸਲਾ ਕੀਤਾ ਹੈ ਕਿ 'ਆਪ' ਨੂੰ ਬਾਹਰ ਕੱਢਿਆ ਜਾਵੇਗਾ ਅਤੇ ਭਾਜਪਾ ਸਰਕਾਰ ਬਣਾਈ ਜਾਵੇਗੀ।