ਕਾਠਗੜ੍ਹ : ਨੈਸ਼ਨਲ ਹਾਈਵੇ ’ਤੇ ਅੱਡਾ ਕਾਠਗੜ੍ਹ ਤੇ ਟਾਟਾ ਟੈਂਪੂ ਆਪ੍ਰੇਟਰ ਯੂਨੀਅਨ, ਟੈਕਸੀ ਡਰਾਈਵਰ ਯੂਨੀਅਨ ਅਤੇ ਸਮੂਹ ਦੁਕਾਨਦਾਰਾਂ ਨੇ ਨਵੇਂ ਸਾਲ ਨੂੰ ਜੀ ਆਇਆਂ ਕਹਿੰਦਿਆਂ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ। ਪਾਠੀ ਸਤਨਾਮ ਸਿੰਘ ਮਾਜਰਾ ਜੱਟਾਂ ਵੱਲੋਂ ਪਾਠ ਦੇ ਭੋਗ ਪਾਉਣ ਉਪਰੰਤ ਮੇਜਰ ਸਿੰਘ ਮਜਾਰੀ ਵਾਲਿਆਂ ਦੇ ਢਾਡੀ ਜਥੇ ਨੇ ਢਾਡੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਟਾਟਾ ਟੈਂਪੂ ਅਪਰੇਟਰ ਯੂਨੀਅਨ ਅਤੇ ਕੈਂਟਰ ਅਪਰੇਟਰ ਯੂਨੀਅਨ ਦੇ ਪ੍ਰਧਾਨ ਧਰਮ ਚੰਦ ਕੋਹਲੀ ਨੇ ਦੱਸਿਆ ਕਿ ਪਿਛਲੇ 15 ਸਾਲ ਤੋਂ ਉਨ੍ਹਾਂ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਹੈ। ਉਦੋਂ ਤੋਂ ਲਗਾਤਾਰ ਅਸੀਂ ਆਪਣੇ ਡਰਾਈਵਰ ਭਰਾਵਾਂ ਅਤੇ ਸਮੂਹ ਦੁਕਾਨਦਾਰਾਂ ਦੀ ਸੁਖ ਸ਼ਾਂਤੀ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਗੁਰਬਾਣੀ ਦਾ ਓਟ ਆਸਰਾ ਲੈ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹਾਂ। ਬਾਬਾ ਦੀਦਾਰ ਸਿੰਘ ਦਾਰੀ ਕਿਸ਼ਨਪੁਰ ਵਾਲਿਆਂ ਦੀ ਪ੍ਰੇਰਨਾ ਸਦਕਾ ਇਸ ਕਾਰਜ ਦੀ ਅਰੰਭਤਾ ਕੀਤੀ ਗਈ ਹੈ। ਇਲਾਕਾ ਭਰ ਤੋਂ ਰਾਜਨੀਤਿਕ ਸ਼ਖ਼ਸੀਅਤਾਂ ਅਸ਼ੋਕ ਕਟਾਰੀਆ ਸੀਨੀਅਰ ਆਪ ਆਗੂ, ਸਤਨਾਮ ਜਲਾਲਪੁਰ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਜ਼ਿਲ੍ਹਾ ਪ੍ਰਧਾਨ, ਚੌਧਰੀ ਰਮਨ ਨੰਦ ਲਾਲ ਸੀਨੀਅਰ ਅਕਾਲੀ ਆਗੂ, ਜਗਿੰਦਰ ਸਿੰਘ ਅਟਵਾਲ, ਸੁਰਜੀਤ ਕੋਹਲੀ ਸਾਬਕਾ ਸਰਪੰਚ ਸੀਨੀਅਰ ਅਕਾਲੀ ਆਗੂ, ਬਹਾਦਰ ਸਿੰਘ ਬੂਥਗੜ੍ਹ, ਸ਼ੰਮੀ ਜਲਾਲਪੁਰ, ਦਲਜੀਤ ਮਾਣੇਵਾਲ, ਤਰਲੋਚਨ ਸਿੰਘ ਰੱਕੜ ਨੇ ਹਾਜ਼ਰੀ ਭਰੀ। ਇਸ ਮੌਕੇ ਅਸ਼ੋਕ ਕਟਾਰੀਆ, ਐੱਸਐੱਚਓ ਰਣਜੀਤ ਸਿੰਘ ਪੁਲਿਸ ਥਾਣਾ ਕਾਠਗੜ੍ਹ, ਸ਼ਹੀਦ ਭਗਤ ਸਿੰਘ ਟੈਕਸੀ ਹੈਲਪ ਲਾਈਨ ਨਵਾਂਸ਼ਹਿਰ ਤੋਂ ਪ੍ਰਧਾਨ ਸੰਤੋਸ਼ ਰਾਣਾ, ਗੁਰਪ੍ਰੀਤ ਸਿੰਘ, ਪ੍ਰਵੀਨ ਕੁਮਾਰ ਅਤੇ ਸਮੂਹ ਸਟਾਫ ਮੈਂਬਰ, ਇਲਾਕਾ ਨਿਵਾਸੀ ਸੁਖਵੰਤ ਸਿੰਘ ਚੀਮਾ, ਨਰੇਸ਼ ਕੁਮਾਰ ਸ਼ਰਮਾ ਸਰਪੰਚ ਕਿਸ਼ਨਪੁਰ, ਮੋਹਣ ਸਿੰਘ ਸੰਧੂ ਸਾਬਕਾ ਸਰਪੰਚ, ਪ੍ਰੇਮ ਸਿੰਘ ਸਾਬਕਾ ਸਰਪੰਚ ਮੁਤੋਂ ਬੇਟ, ਜਸਪਾਲ ਸਿੰਘ ਸਾਬਕਾ ਸਰਪੰਚ ਜਲਾਲਪੁਰ, ਬਿੱਟੂ ਮੱਕੋਵਾਲ, ਗੁਰਮੁਖ ਸਿੰਘ ਸਾਬਕਾ ਸਰਪੰਚ ਕਮਾਲ ਪੁਰ, ਹਰਵੰਸ ਸਿੰਘ ਬੰਸੀ, ਠੇਕੇਦਾਰ ਵਿਜੇ ਕੁਮਾਰ ਬੇਹਰੜੀ, ਮੈਹਰ ਸ਼ਾਮਾਂ ਪ੍ਰਧਾਨ, ਟੈਕਸੀ ਯੂਨੀਅਨ ਪ੍ਰਧਾਨ ਦਲਵੀਰ ਸਿੰਘ ਜਮੀਤਗੜ੍ਹ, ਨਿਰਮਲ ਸਿੰਘ ਚਾਹਲਾਂ ਜੱਟਾਂ, ਦਿਲਵਾਗ ਬਾਗੀ, ਪ੍ਰਵੀਨ ਕੋਹਲੀ ਆਪ ਵਰਕਰ, ਗੁਰਮੁਖ ਸਿੰਘ ਪਾਬਲਾ ਮੈਂਬਰ ਪੰਚਾਇਤ ਲੋਹਟ ਬਲਾਕ ਪ੍ਰਧਾਨ ਆਪ, ਗੁਰਵਿੰਦਰ ਸਿੰਘ ਚੀਮਾ ਟੈਲੀਕਾਮ, ਅਮਰਜੀਤ ਸੋਨੂੰ ਟੈਲੀਕਾਮ, ਕਮਲਦੀਪ ਸ਼ਰਮਾ, ਬਲਵਿੰਦਰ ਸਿੰਘ ਮਾਨ, ਵਿਪਨ, ਮੰਗਲ ਸਿੰਘ, ਮੇਜਰ ਸਿੰਘ ਮੀਤ ਪ੍ਰਧਾਨ, ਸੈਂਟੂ ਖੇਪੜ ਮੁਣਸ਼ੀ ਟਾਟਾ ਟੈਂਪੂ ਯੂਨੀਅਨ ਅਤੇ ਸਮੂਹ ਅਪਰੇਟਰ, ਜੁਝਾਰ ਸਿੰਘ ਪਾਠੀ ਤੋਂ ਇਲਾਵਾ ਸੰਗਤਾਂ ਨੇ ਹਾਜ਼ਰੀ ਭਰੀ।।ਸਵੇਰ ਤੋਂ ਚਾਹ, ਪਕੌੜੇ ਅਤੇ ਮਠਿਆਈ ਦੇ ਲੰਗਰ ਲਗਾਏ ਗਏ। ਬਾਅਦ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਅਖੀਰ ਵਿਚ ਪ੍ਰਧਾਨ ਕੋਹਲੀ ਅਤੇ ਬਾਬਾ ਦੀਦਾਰ ਸਿੰਘ ਦਾਰੀ ਨੇ ਸੇਵਾਦਾਰਾਂ ਅਤੇ ਆਈਆਂ ਸੰਗਤਾਂ ਦਾ ਦਿਲੋਂ ਧੰਨਵਾਦ ਕੀਤਾ।
Leave a Reply