ਲੋਕ ਇਨਸਾਫ਼ ਪਾਰਟੀ ਨੇ 'ਆਪ' ਵਿਧਾਇਕਾਂ ਬੀਬੀ ਮਾਣੂੰਕੇ 'ਤੇ ਜਾਅਲੀ ਡਿਗਰੀਆਂ ਦੇਣ ਦਾ ਲਾਇਆ ਦੋਸ਼
ਲੁਧਿਆਣਾ, 24 ਨਵੰਬਰ - ਮੁੱਖ ਬੁਲਾਰਾ ਲੋਕ ਇਨਸਾਫ਼ ਪਾਰਟੀ ਤੇ ਵਿਧਾਇਕ ਗਗਨਦੀਪ ਸਿੰਘ ਸੰਨੀ ਕੈਂਥ ਨੇ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਗਰਾਓਂ ਤੋਂ ਵਿਧਾਇਕਾ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਉਨ੍ਹਾਂ ਦੇ ਪਤੀ ਦੁੱਗਰੀ ਸੀ. ਆਰ. ਪੀ. ਐਫ਼. ਕਾਲੋਨੀਆਂ 'ਚ ਜਾਅਲੀ ਡਿਗਰੀ ਦੀ ਦੁਕਾਨ ਚਲਾ ਰਹੇ ਹਨ। ਕੈਂਥ ਨੇ ਬੀਬੀ ਮਾਣੂੰਕੇ ਵਲੋਂ ਸਰਕਾਰੀ ਫਲੈਟਾਂ 'ਤੇ ਕੀਤੇ ਕਬਜ਼ਿਆਂ ਸਬੰਧੀ ਵੀ ਖ਼ੁਲਾਸੇ ਕੀਤੇ। ਇਸ ਮੌਕੇ ਹਰਜੀਤ ਕੌਰ ਅਤੇ ਅਮਰਪਾਲ ਕੌਰ ਨੇ ਵੀ ਬੀਬੀ ਮਾਣੂੰਕੇ 'ਤੇ ਜਾਅਲੀ ਸਰਟੀਫਿਕੇਟ ਦੇਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਬੀਬੀ ਮਾਣੂੰਕੇ ਕਾਰਨ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਖ਼ਰਾਬ ਹੋ ਗਈ ਹੈ।
Posted By: Daily Suraj Bureau