ਚੈਂਪੀਅਨਜ਼ ਟਰਾਫ਼ੀ 2025 ਲਈ ਭਾਰਤੀ ਟੀਮ ਦਾ ਐਲਾਨ, ਸ਼ੁਭਮਨ ਗਿੱਲ ਹੋਣਗੇ ਉਪ ਕਪਤਾਨ
- ਖੇਡਾਂ
- 18 Jan,2025

ਮੁੰਬਈ : ਚੈਂਪੀਅਨਜ਼ ਟਰਾਫ਼ੀ 2025 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ੁਭਮਨ ਗਿੱਲ ਟੀਮ ਦੇ ਉਪ ਕਪਤਾਨ ਹੋਣਗੇ, ਜਦਕਿ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵੀ ਟੀਮ ’ਚ ਥਾਂ ਮਿਲੀ ਹੈ, ਹਾਲਾਂਕਿ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਕਿਹਾ ਕਿ ਉਹ ਜਸਪ੍ਰੀਤ ਬੁਮਰਾਹ ਦੀ ਫਿੱਟਨੈੱਸ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਫਰਵਰੀ ਦੇ ਸ਼ੁਰੂ 'ਚ ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਤੋਂ ਉਨ੍ਹਾਂ ਦੀ ਹਾਲਤ ਬਾਰੇ ਪਤਾ ਲੱਗੇਗਾ। ਇਹੀ ਟੀਮ ਇੰਗਲੈਂਡ ਖਿਲਾਫ ਇਕ ਦਿਨਾ ਮੈਚਾਂ ਦੀ ਸੀਰੀਜ਼ ਵੀ ਖੇਡੇਗੀ।ਯਸ਼ਸਵੀ ਜੈਸਵਾਲ ਨੂੰ ਚੈਂਪੀਅਨਜ਼ ਟਰਾਫੀ ਅਤੇ ਇੰਗਲੈਂਡ ਖ਼ਿਲਾਫ਼ ਸੀਰੀਜ਼ ਲਈ ਟੀਮ ਵਿੱਚ ਓਪਨਰ ਵਜੋਂ ਸ਼ਾਮਲ ਕੀਤਾ ਗਿਆ ਹੈ। ਹਾਰਦਿਕ ਪਾਂਡਿਆ ਅਤੇ ਰਵਿੰਦਰ ਜਡੇਜਾ ਆਲਰਾਊਂਡਰ ਹੋਣਗੇ। ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਚੈਂਪੀਅਨਜ਼ ਟਰਾਫੀ ਅਤੇ ਇੰਗਲੈਂਡ ਵਿਰੁੱਧ ਵਨਡੇ ਟੀਮ ਲਈ ਪਹਿਲੀ ਪਸੰਦ ਹਨ। ਕਲਾਈ ਦੇ ਸਪਿਨਰ ਕੁਲਦੀਪ ਯਾਦਵ ਨੂੰ ਇੰਗਲੈਂਡ ਖ਼ਿਲਾਫ਼ ਚੈਂਪੀਅਨਜ਼ ਟਰਾਫੀ ਅਤੇ ਵਨਡੇ ਲਈ ਟੀਮ ਵਿੱਚ ਜਗ੍ਹਾ ਮਿਲੀ ਹੈ। ਸੰਜੂ ਸੈਮਸਨ ਅਤੇ ਮੁਹੰਮਦ ਸਿਰਾਜ ਨੂੰ ਟੀਮ ਤੋਂ ਬਾਹਰ ਕਰ ਦਿਤਾ ਗਿਆ ਹੈ।ਇਸ ਮੌਕੇ ਮੁੱਖ ਚੋਣਕਾਰ ਅਗਰਕਰ ਨੇ ਬੀ.ਸੀ.ਸੀ.ਆਈ. ਵਲੋਂ ਖਿਡਾਰੀਆਂ ਲਈ ਜਾਰੀ ਬੋਰਡ ਦੇ 10 ਨੁਕਾਤੀ ਹਦਾਇਤਾਂ ਬਾਰੇ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਹੁਕਮ ਹੈ, ਇਹ ਉਨ੍ਹਾਂ ਚੀਜ਼ਾਂ ਵਿਚੋਂ ਇਕ ਹੈ ਜਿਸ 'ਤੇ ਬੀ.ਸੀ.ਸੀ.ਆਈ. ਨੇ ਆਪਣਾ ਨਜ਼ਰੀਆ ਰੱਖਿਆ ਹੈ।’’ ਉਨ੍ਹਾਂ ਕਿਹਾ ਕਿ ਜ਼ਿਆਦਾਤਰ ਖਿਡਾਰੀ ਜਲਦੀ ਹੀ ਰਣਜੀ ਟਰਾਫੀ ਖੇਡਣਗੇ, ਬਸ਼ਰਤੇ ਉਹ ਜ਼ਖਮੀ ਨਾ ਹੋਣ। ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪਾਂਡਿਆ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ।
Posted By:

Leave a Reply