ਸੀ ਟੀ ਗਰੁੱਪ ਨੇ ਸਾਬਕਾ ਪੀਐੱਮ ਡਾ. ਮਨਮੋਹਨ ਸਿੰਘ ਦੇ ਨਾਂ ’ਤੇ ਐਲਾਨਿਆ ਵਜ਼ੀਫਾ
- ਪੰਜਾਬ
- 07 Jan,2025

ਜਲੰਧਰ : ਸੀ ਟੀ ਗਰੁੱਪ ਵੱਲੋਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਜਿਹੜੇ ਬੀਤੇ ਦਿਨੀਂ 92 ਸਾਲ ਦੀ ਉਮਰ ’ਚ ਅਕਾਲ ਚਲਾਣਾ ਕਰ ਗਏ ਸਨ, ਦੀ ਸਦੀਵੀ ਸ਼ਰਧਾਂਜਲੀ ਭੇਟ ਕਰਨ ਲਈ ਡਾ. ਮਨਮੋਹਨ ਸਿੰਘ ਸਕਾਲਰਸ਼ਿਪ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਐਲਾਨ ਕਰਦਿਆਂ ਸੀ ਟੀ ਗਰੁੱਪ ਦੇ ਚੇਅਰਮੈਨ ਤੇ ਸੀ ਟੀ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਅਕਾਦਮਿਕ ਉੱਤਮਤਾ ਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਹਮੇਸ਼ਾ ਵਚਨਬੱਧ ਹੈ। ਇਸ ਵਚਨਬੱਧਤਾ ਤਹਿਤ ਹੀ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਵਿਰਾਸਤ ਨੂੰ ਜਾਰੀ ਰੱਖਣ ਦੇ ਗਰੁੱਪ ਦੇ ਮਿਸ਼ਨ ਤੇ ਉਨ੍ਹਾਂ ਯਾਦ ਸਦੀਵੀ ਰੱਖਣ ਲਈ 2025 ਅਕਾਦਮਿਕ ਸੈਸ਼ਨ ਲਈ 60 ਕਰੋੜ ਰੁਪਏ ਦੀ ਸਕਾਲਰਸ਼ਿਪ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੀਐੱਮ ਡਾ. ਮਨਮੋਹਨ ਸਿੰਘ ਸਕਾਲਰਸ਼ਿਪ ਤਹਿਤ 60 ਕਰੋੜ ਦੀ ਸਕਾਲਰਸ਼ਿਪ ਨੂੰ ਦੋ ਮੁੱਖ ਹਿੱਸਿਆਂ ’ਚ ਵੰਡਿਆ ਗਿਆ ਹੈ। ਇਸ ਤਹਿਤ ਸੀ ਟੀ ਯੂਨੀਵਰਸਿਟੀ ਵੱਲੋਂ 40 ਕਰੋੜ ਤੇ ਗਰੁੱਪ ਦੇ ਸ਼ਾਹਪੁਰ ਤੇ ਮਕਸੂਦਾ ਕੈਂਪਸ ਵੱਲੋਂ ਸਾਂਝੇ ਤੌਰ ’ਤੇ 20 ਕਰੋੜ ਰੁਪਏ ਦਿੱਤੇ ਜਾਣਗੇ। ਇਨ੍ਹਾਂ ਵਜ਼ੀਫਿਆ ਦਾ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ’ਚ ਉਨ੍ਹਾਂ ਦੀਆਂ ਵਿਦਿਅਕ ਇੱਛਾਵਾਂ ਪ੍ਰਾਪਤ ਕਰਨ ’ਚ ਸਹਾਇਤਾ ਕਰਨਾ ਹੈ। ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਇਹ ਵਜ਼ੀਫ਼ਾ ਕਾਨੂੰਨ, ਇੰਜੀਨੀਅਰਿੰਗ, ਪ੍ਰਬੰਧਨ, ਫਾਰਮੇਸੀ, ਹੋਟਲ ਪ੍ਰਬੰਧਨ ਅਤੇ ਪੈਰਾ-ਮੈਡੀਕਲ ਸਾਇੰਸ ਵਰਗੇ ਪ੍ਰੋਗਰਾਮਾਂ ’ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਹੈ। ਵਜ਼ੀਫੇ ਲਈ ਵਿਦਿਆਰਥੀਆ ਦੀ ਚੋਣ ਵਰਲਡ ਅਸੈਸਮੈਂਟ ਕੌਂਸਲ ਪ੍ਰੀਖਿਆ ਬੋਸਟਨ ਯੂਐਸਏ ਦੇ ਅੰਤਰਰਾਸ਼ਟਰੀ ਮੁਲਾਂਕਣ ’ਤੇ ਅਧਾਰਤ ਹੈ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸ਼ਾਨਦਾਰ ਅਕਾਦਮਿਕ ਯਾਤਰਾ ਹਿੰਦੂ ਕਾਲਜ ਅੰਮ੍ਰਿਤਸਰ ਦੀ ਪੜ੍ਹਾਈ ਤੋਂ ਲੈ ਕੇ ਕੈਂਬ੍ਰਿਜ ਯੂਨੀਵਰਸਿਟੀ ਸੇਂਟ ਜੌਹਨਜ਼ ਕਾਲਜ ਵਿਖੇ •ਸਕਾਲਰਸ਼ਿਪ ਪ੍ਰਾਪਤ ਕਰਨ ਤੱਕ ਇਸ ਪਹਿਲਕਦਮੀ ਨੂੰ ਪ੍ਰੇਰਿਤ ਕਰਦੀ ਹੈ। ਸੀ ਟੀ ਗਰੁੱਪ ਦਾ ਉਦੇਸ਼ ਵਿਦਿਆਰਥੀਆਂ ਨੂੰ ਉਸ ਦੀ ਮਿਹਨਤ, ਸਮਰਪਣ ਅਤੇ ਇਮਾਨਦਾਰੀ ਦੇ ਮੁੱਲਾਂ ਨੂੰ ਪ੍ਰੇਰਿਤ ਕਰਨਾ ਹੈ।
Posted By:

Leave a Reply