ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸ੍ਰੀਮਦ ਭਗਵਤ ਕਥਾ ਦਾ ਦਿੱਤਾ ਸੱਦਾ ਪੱਤਰ

ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸ੍ਰੀਮਦ ਭਗਵਤ ਕਥਾ ਦਾ ਦਿੱਤਾ ਸੱਦਾ ਪੱਤਰ

ਕਪੂਰਥਲਾ : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਦੀਪਕ ਬਾਲੀ ਸਲਾਹਕਾਰ ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਅਤੇ ਅਮਨਦੀਪ ਸਿੰਘ ਮੋਹੀ ਚੇਅਰਮੈਨ ਮਾਰਕਫੈੱਡ ਪੰਜਾਬ ਨੂੰ ਆਗਾਮੀ ਸ਼੍ਰੀਮਦ ਭਗਵਤ ਕਥਾ ਵਿੱਚ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਣ ਵਾਸਤੇ ਸਵਾਮੀ ਸਜਨਾਨੰਦ ਜੀ ਵੱਲੋਂ ਸੱਦਾ ਦਿੱਤਾ ਗਿਆ ਹੈ । ਇਹ ਪ੍ਰੋਗਰਾਮ 29 ਮਾਰਚ ਤੋਂ 4 ਅਪ੍ਰੈਲ ਤੱਕ ਕਪੂਰਥਲਾ ਦੇ ਸ਼ਾਲੀਮਾਰ ਬਾਗ ਵਿੱਚ ਆਯੋਜਿਤ ਕੀਤਾ ਜਾਵੇਗਾ । ਸ਼੍ਰੀਮਦ ਭਗਵਤ ਕਥਾ ਦਾ ਆਯੋਜਨ ਸਮਾਜਿਕ ਏਕਤਾ ਅਤੇ ਆਤਮਿਕ ਜਾਗ੍ਰਤੀ ਦੇ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ । ਕਥਾ ਵਿਆਸ ਵਿਸ਼ਵ ਪ੍ਰਸਿੱਧ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਸਾਧਵੀ ਕਾਲਿੰਦੀ ਭਾਰਤੀ ਹੋਣਗੇ, ਜੋ ਧਰਮ, ਅਧਿਆਤਮ ਅਤੇ ਜੀਵਨ ਦੇ ਗੂੜ੍ਹੇ ਰਹੱਸਿਆਂ ਤੇ ਚਾਨਣ ਪਾਉਣਗੇ । ਇਸ ਮੌਕੇ ਤੇ ਅਮਨ ਅਰੋੜਾ ਨੇ ਸੱਦਾ ਸਵੀਕਾਰਦੇ ਹੋਏ ਕਿਹਾ, ਸ਼੍ਰੀਮਦ ਭਗਵਤ ਕਥਾ ਸਾਡੇ ਸਮਾਜ ਨੂੰ ਧਾਰਮਿਕ, ਸੰਸਕ੍ਰਿਤਿਕ ਅਤੇ ਨੈਤਿਕ ਮੁੱਲਾਂ ਵੱਲ ਪ੍ਰੇਰਿਤ ਕਰਦੀ ਹੈ । ਇਸ ਆਯੋਜਨ ਦਾ ਹਿੱਸਾ ਬਣਨਾ ਮੇਰੇ ਲਈ ਮਾਣ ਅਤੇ ਸੌਭਾਗ ਦੀ ਗੱਲ ਹੈ । ਪ੍ਰੋਗਰਾਮ ਬਾਰੇ ਸਾਧਵੀ ਗੁਰਪ੍ਰੀਤ ਭਾਰਤੀ ਨੇ ਦੱਸਿਆ ਕਿ ਇਹ ਆਯੋਜਨ ਹਰ ਇਕ ਦੇ ਅੰਦਰ ਪ੍ਰੇਮ ਅਤੇ ਭਾਈਚਾਰੇ ਦਾ ਸੁਨੇਹਾ ਫੈਲਾਉਣ ਦਾ ਪ੍ਰਯਾਸ ਹੈ । ਕਥਾ ਦੌਰਾਨ ਸਮਾਜ ਦੀ ਭਲਾਈ ਅਤੇ ਸ਼ਿਕਸ਼ਾ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਸੈਸ਼ਨ ਵੀ ਆਯੋਜਿਤ ਕੀਤੇ ਜਾਣਗੇ।