4 ਮਿਡਲ ਸਕੂਲਾਂ ’ਚ ਮਾਈਂਡਸਪਾਰਕ ਲੈਬਾਂ ਨੂੰ ਕੀਤਾ ਸ਼ੁਰੂ
- ਰਾਜਨੀਤੀ
- 07 Dec,2024

ਅੰਮ੍ਰਿਤਸਰ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਯੋਗ ਅਗਵਾਈ ਹੇਠ ਜਿਲ੍ਹਾ ਪ੍ਰਸਾਸ਼ਨ ਨੇ ਇਕ ਨਿਵੇਕਲੀ ਪਹਿਲਕਦਮੀ ਕਰਦੇ ਹੋਏ ਜਿਲ੍ਹੇ ਦੇ 4 ਮਿਡਲ ਸਕੂਲਾਂ ਵਿਚ ਮਾਈਂਡਸਪਾਰਕ ਲੈਬਾਂ ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਮੁੱਖ ਉਦੇਸ਼ ਬੱਚਿਆਂ ਦੀ ਰੂਚੀ ਨੂੱ ਉਭਾਰਨਾ ਅਤੇ ਉਨ੍ਹਾਂ ਦੀ ਮਾਨਸਿਕ ਸਥਿਤੀ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਸੂਬੇ ਭਰ ਦੇ ਵਿਿਦਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਮੁਹੱਈਆ ਹੋਵੇ, ਜਿਸ ਤਹਿਤ ਸਕੂਲ ਆਫ਼ ਐਮੀਨੈਂਸ ਵੀ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਇਸੇ ਹੀ ਲੜ੍ਹੀ ਤਹਿਤ ਜਿਲ੍ਹਾ ਪ੍ਰਸ਼ਾਸ਼ਨ ਦਾ ਇਹ ਨਿਵੇਕਲਾ ਪ੍ਰੋਜੈਕਟ ਸਰਕਾਰੀ ਮਿਡਲ ਸਕੂਲ ਕੋਟ ਮਾਹਣਾ ਸਿੰਘ, ਗੁਰੂਨਾਨਕ ਪੁਰਾ, ਗੁੰਮਟਾਲਾ, ਅਤੇ ਸਰਕਾਰੀ ਮਿਡਲ ਸਕੂਲ ਭਰਾੜੀਵਾਲ ਵਿਖੇ ਸ਼ੁਰੂ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਹਰੇਕ ਸਕੂਲ ਵਿੱਚ ਪੰਜ-ਪੰਜ ਟੈਬ ਮੁਹੱਈਆ ਕਰਵਾਏ ਗਏ ਹਨ ਅਤੇ ਇਨਾਂ ਟੈਬਾਂ ਵਿੱਚ ਹਰੇਕ ਬੱਚੇ ਦੀ ਲਾਗਿਨ ਆਈਡੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਬੱਚੇ ਆਪਣੀ ਲਾਗਿਨ ਆਈਨ ਸ਼ੁਰੂ ਕਰਕੇ ਸਭ ਤੋਂ ਪਹਿਲਾਂ ਆਪਣਾ ਟੈਸਟ ਦੇਣਗੇ, ਜੋ ਕਿ ਤਿੰਨ ਵਿਿਸ਼ਆਂ ਗਣਿਤ, ਵਿਿਗਆਨ ਅਤੇ ਪੰਜਾਬੀ ਵਿੱਚ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਟੈਸਟ ਰਾਹੀਂ ਟੈਬ ਮੁਲਾਂਕਣ ਕਰੇਗਾ ਕਿ ਬੱਚੇ ਦਾ ਪੜ੍ਹਾਈ ਪੱਧਰ ਕਿਨ੍ਹਾਂ ਹੈ ਅਤੇ ਉਸ ਅਨੁਸਾਰ ਹੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਟੈਬ ਬੱਚਿਆਂ ਨੂੰ ਰੋਚਕ ਤਰੀਕੇ ਨਾਲ ਪੜ੍ਹਾਈ ਕਰਾਏਗਾ ਅਤੇ ਜਿਸ ਨਾਲ ਬੱਚੇ ਦੀ ਰੂਚੀ ਬਣੀ ਰਹੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪਹਿਲਕਦਮੀ ਨਾਲ ਸਰਕਾਰੀ ਸਕੂਲਾਂ ਦੇ ਬੱਚੇ ਪ੍ਰਾਇਵੇਟ ਸਕੂਲਾਂ ਵਿਚਕਾਰ ਸਿੱਖਿਆ ਦੀ ਗੁਣਵੱਤਾ ਦੇ ਪਏ ਪਾੜ੍ਹੇ ਨੂੰ ਦੂਰ ਕਰਨ ਲਈ ਇਕ ਮਹੱਤਵਪੂਰਨ ਕਦਮ ਹੋਵੇਗਾ ਅਤੇ ਸਾਰੇ ਵਿਿਦਆਰਥੀਆਂ ਨੂੰ ਬਰਾਬਰ ਸਿੱਚਖਣ ਦੇ ਮੌਕੇ ਮਿਲਣਗੇ। ਉਨ੍ਹਾਂ ਦੱਸਿਆ ਕਿ ਹੌਲੀ ਹੌਲੀ ਇਹ ਪ੍ਰੋਜੈਕਟਰ ਜਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਮਾਈਂਡਸਪਾਰਕ ਨਾਲ ਇਕ ਸਮਝੌਤਾ ਪੱਤਰ ਹਸਤਾਖ਼ਰ ਕੀਤਾ ਹੈ, ਜਿਸਦੇ ਸਹਿਯੋਗ ਨਾਲ ਸਕੂਲਾਂ ਵਿਚ ਫਲੈਗਸ਼ਿਪ ਮਾਈਂਡਸਪਾਰਕ ਸਾਫਟਵੇਅਰ ਨੂੰ ਤਾਇਨਾਤ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਮਾਈਂਡਸਪਾਰਕ ਨਾਲ ਅਧਿਆਪਕਾਂ ਨੂੰ ਵੀ ਕਾਫ਼ੀ ਸਹੂਲਤ ਹੋਵੇਗੀ ਅਤੇ ਉਹ ਇਹ ਜਾਣ ਸਕਣਗੇ ਕਿ ਵਿਿਦਆਰਥੀ ਨੂੰ ਕਿਸ ਤਰ੍ਹਾਂ ਦੇ ਪੱਧਰ ਤੇ ਪੜ੍ਹਾਇਆ ਜਾਣਾ ਹੈ ਅਤੇ ਉਨਾਂ ਦੇ ਪੜ੍ਹਾਉਣ ਦੀ ਸਮੱਰਥਾ ਵਿੱਚ ਹੋਰ ਵਾਧਾ ਹੋਵੇਗਾ।
Posted By:

Leave a Reply