ਸੈਂਟਰਲ ਕਾਨਵੈਂਟ ਸਕੂਲ ਪੱਟੀ ਦਾ ਵਿਦਿਆਰਥੀ ਦੀਪਾਂਸ਼ੂ ਜੈੱਮ ਆਫ ਸਹੋਦਿਆ ਨਾਲ ਸਨਮਾਨਿਤ

ਸੈਂਟਰਲ ਕਾਨਵੈਂਟ ਸਕੂਲ ਪੱਟੀ ਦਾ ਵਿਦਿਆਰਥੀ ਦੀਪਾਂਸ਼ੂ ਜੈੱਮ ਆਫ ਸਹੋਦਿਆ ਨਾਲ ਸਨਮਾਨਿਤ

ਪੱਟੀ : ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੀ ਸਿਰਮੌਰ ਸੰਸਥਾ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਦਾ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਦੀਪਾਂਸ਼ੂ ਨੂੰ ਜੈੱਮ ਆਫ ਸਹੋਦਿਆ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਮਾਰੋਹ ਸਹੋਦਿਆ ਐਸੋਸੀਏਸ਼ਨ ਵੱਲੋਂ ਮਾਝਾ ਪਬਲਿਕ ਸਕੂਲ ਤਰਨਤਾਰਨ ਵਿਚ ਆਯੋਜਿਤ ਕੀਤਾ ਗਿਆ ਸੀ। ਜਿਸ ਵਿਚ ਮਹਿਲ ਸਿੰਘ ਭੁੱਲਰ ਵਾਈਸ ਚਾਂਸਲਰ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਮਿਲ ਹੋਏ ਸਨ। ਇਨ੍ਹਾਂ ਤੋਂ ਇਲਾਵਾ ਧਰਮਵੀਰ ਸਿੰਘ ਡਾਇਰੈਕਟਰ ਆਫ ਐਜ਼ੂਕੇਸ਼ਨ ਚੀਫ ਖਾਲਸਾ ਦੀਵਾਨ ਅਤੇ ਹੋਰ ਪ੍ਰਮੁੱਖ ਹਸਤੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਐੱਮਡੀ ਕਮ ਪ੍ਰਿੰਸੀਪਲ ਡਾ. ਮਰਿਦੁਲਾ ਭਾਰਦਵਾਜ ਨੇ ਦੱਸਿਆ ਕਿ ਦੀਪਾਂਸ਼ੂ ਸਕੂਲ ਦਾ ਸਰਵੋਤਮ ਅਤੇ ਹੋਣਹਾਰ ਵਿਦਿਆਰਥੀ ਹੈ ਜਿਸਨੇ ਵਿੱਦਿਆ ਦੇ ਨਾਲ ਨਾਲ ਹੋਰ ਖੇਤਰਾਂ ਜਿਵੇਂ ਕਿ ਖੇਡਾਂ, ਸਹਿ ਵਿਦਿਅਕ ਗਤੀਵਿਧੀਆਂ ਵਿਚ ਵਧ ਚੜ੍ਹ ਕੇ ਭਾਗ ਲਿਆ। ਇਸ ’ਤੇ ਖੁਸ਼ੀ ਜਾਹਿਰ ਕਰਦੇ ਹੋਏ ਸੰਸਥਾਵਾਂ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਡਾਇਰੈਕਟਰ ਸੱਤਿਅਮ ਭਾਰਦਵਾਜ ਅਤੇ ਸ਼ੁਭੀ ਭਾਰਦਵਾਜ ਨੇ ਇਸ ਵਿਦਿਆਰਥੀ ਨੂੰ ਅਤੇ ਇਸਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਇਸ ਵਿਦਿਆਰਥੀ ਤੋਂ ਪ੍ਰੇਰਨਾ ਲੈ ਕੇ ਆਪਣਾ ਆਪਣੇ ਮਾਤਾ ਪਿਤਾ ਅਤੇ ਸੰਸਥਾ ਦਾ ਨਾਮ ਇਸੇ ਤਰਾਂ ਰੋਸ਼ਨ ਕਰਨਾ ਚਾਹੀਦਾ ਹੈ। ਇਸ ਮੌਕੇ ਵਾਈਸ ਪ੍ਰਿੰਸੀਪਲ ਸੋਨੀਆ ਸ਼ਰਮਾ, ਨਰਿੰਦਰ ਸਿੰਘ ਐਡਮਿਨਸਟਰੇਟਰ, ਮੰਜੂ ਦੇਵਗਨ, ਮਨਿੰਦਰ ਕੌਰ, ਦਲਜੀਤ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।