ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਕਸਿੰਗ ਵੂਮੈਨ ਚੈਂਪੀਅਨਸ਼ਿਪ ਦੀ ਸ਼ੁਰੂਆਤ
- ਖੇਡਾਂ
- 18 Dec,2024

ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਦੀ ਸਰਪ੍ਰਸਤੀ ’ਤੇ ਡਾ. ਪੀਯੂਸ਼ ਵਰਮਾ ਕਾਰਜਕਾਰੀ ਉੱਪ ਕੁਲਪਤੀ ਦੀ ਰਹਿਨੁਮਾਈ ਹੇਠ 45 ਦਿਨ ਚੱਲਣ ਵਾਲੇ ਖੇਡ ਮੇਲੇ ਦਾ ਅੱਜ ਸ਼ਾਨਦਾਰ ਆਗ਼ਾਜ਼ ਹੋਇਆ। ਇਸ ਮੌਕੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਕਸਿੰਗ ਵੂਮੈਨ ਚੈਂਪੀਅਨਸ਼ਿਪ 2024-25 ਦੇ ਉਦਘਾਟਨੀ ਸਮਾਰੋਹ ਵਿਚ ਹਰਪਾਲ ਸਿੰਘ, ਐੱਸਐੱਸਪੀ ਵਿਜੀਲੈਂਸ ਬਠਿੰਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਅਭਿਸ਼ੇਕ ਮਾਲਵੀਆ ਹਾਈ ਪਰਫੋਰਮੈਂਸ ਮੈਨੇਜ਼ਰ, ਸਪੋਰਟਸ ਅਥਾਰਟੀ ਆਫ਼ ਇੰਡੀਆ ਤੇ ਅਮਨਪ੍ਰੀਤ ਕੌਰ ਮੁੱਖ ਕੋਚ, ਯੂਥ ਇੰਡੀਅਨ ਟੀਮ ਸ਼ਾਮਲ ਹੋਏ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਮੁੱਖ ਮਹਿਮਾਨ ਨੇ ਕਿਹਾ ਕਿ ਖਿਡਾਰੀ ਵੱਡੇ ਦਿਲ ਦਾ ਮਾਲਕ ਹੁੰਦਾ ਹੈ। ਖੇਡਾਂ ਵਿਚ ਇਕ ਜਿੱਤ ਦੀ ਖੁਸ਼ੀ ਜ਼ਿੰਦਗੀ ਦੀਆਂ ਹਜ਼ਾਰਾਂ ਨਾਕਾਮਯਾਬੀਆਂ ਦੇ ਦੁੱਖਾਂ ਨੂੰ ਭੁਲਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਭਾਈਚਾਰਕ ਭਾਵਨਾ ਉਤਪੰਨ ਹੁੰਦੀ ਹੈ ਕਿਉਂਕਿ ਖੇਡਾਂ ਵਿਚ ਜਾਤ-ਪਾਤ ਅਤੇ ਧਰਮ ਦੇ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਤੇ ਖਿਡਾਰੀ ਬਿਨਾਂ ਕਿਸੇ ਭੇਦ-ਭਾਵ ਦੇ ਖੇਡਦੇ ਹਨ। ਚੈਂਪੀਅਨਸ਼ਿਪ ਦੀ ਸ਼ੁਰੂਆਤ ਮੌਕੇ ਡਾ. ਵਰਮਾ ਨੇ ਯੂਨੀਵਰਸਿਟੀ ਦੇ ਖਿਡਾਰੀਆਂ ਵੱਲੋਂ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ’ਤੇ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਖੇਲੋ ਇੰਡੀਆ ਵਿਚ ਜੀਕੇਯੂ ਲਗਾਤਾਰ ਦੂਜੇ ਸਾਲ ਭਾਰਤ ਦੀਆਂ ਮੋਹਰੀ 10 ਯੂਨੀਵਰਸਟੀਆਂ ਵਿਚ ਸ਼ਾਮਲ ਹੋਈ ਹੈ।
Posted By:

Leave a Reply