ਪੰਜਾਬ ਨੂੰ ਭਾਜਪਾ ਦੀ ਕੇਂਦਰ ਸਰਕਾਰ ਨਹੀਂ ਬਲਕਿ ਸੂਬੇ ਦੇ ਮੁੱਖ ਮੰਤਰੀ ਕਰ ਰਹੇ ਹਨ ਬਦਨਾਮ- ਦਿਓਲ

ਪੰਜਾਬ ਨੂੰ ਭਾਜਪਾ ਦੀ ਕੇਂਦਰ ਸਰਕਾਰ ਨਹੀਂ ਬਲਕਿ ਸੂਬੇ ਦੇ ਮੁੱਖ ਮੰਤਰੀ ਕਰ ਰਹੇ ਹਨ ਬਦਨਾਮ- ਦਿਓਲ

ਸੰਗਰੂਰ :ਕੇਂਦਰ ਦੀ ਭਾਜਪਾ ਸਰਕਾਰ ’ਤੇ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਭਾਜਪਾ ਦੇ ਸੀਨੀਅਰ ਆਗੂ ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਪੰਜਾਬ ਨੂੰ ਕੇਂਦਰ ਦੀ ਭਾਜਪਾ ਸਰਕਾਰ ਨਹੀਂ ਬਲਕਿ ਪੰਜਾਬ ਦਾ ਮੁੱਖ ਮੰਤਰੀ ਬਦਨਾਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਸ਼ਿਕਾਇਤ ਮਿਲੀ ਸੀ ਕਿ ਦਿੱਲੀ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਨਕਦੀ ਵੰਡੀ ਜਾ ਰਹੀ ਹੈ।

ਇਸ ਸ਼ਿਕਾਇਤ ਤੋਂ ਬਾਅਦ ਜਦ ਚੋਣ ਕਮਿਸ਼ਨ ਦੀ ਟੀਮ ਉਥੇ ਪਹੁੰਚੀ ਤਾਂ ਉਥੇ ਕਮਰਿਆਂ ਨੂੰ ਤਾਲੇ ਲੱਗੇ ਹੋਏ ਸਨ। ਚਾਹੀਦਾ ਇਹ ਸੀ ਕਿ ਖੁਦ ਨੂੰ ਇਮਾਨਦਾਰ ਕਹਾਉਣ ਵਾਲੀ ਪਾਰਟੀ ਦੇ ਆਗੂ ਖੁਦ ਇਸ ਦੀ ਜਾਂਚ ਕਰਵਾ ਕੇ ਚੋਣ ਕਮਿਸ਼ਨ ਨੂੰ ਸਹਿਯੋਗ ਦਿੰਦੇ ਪਰ ਉਨ੍ਹਾਂ ਆਪਣੀ ਆਦਤ ਅਨੁਸਾਰ ਚੋਣ ਕਮਿਸ਼ਨ ’ਤੇ ਹੀ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ । ਇਸ ਨਾਲ ਪੰਜਾਬ ਸ਼ਰਮਸਾਰ ਹੋਇਆ ਹੈ।