ਸੇਂਟ ਥੋਮਸ ਹਾਈ ਸਕੂਲ 'ਚ ਮਨਾਇਆ ਕ੍ਰਿਸਮਿਸ

ਸੇਂਟ ਥੋਮਸ ਹਾਈ ਸਕੂਲ 'ਚ ਮਨਾਇਆ ਕ੍ਰਿਸਮਿਸ

ਕਲਾਨੌਰ: ਸੇਟ ਥੋਮਸ ਹਾਈ ਸਕੂਲ ਮਸਤਕੋਟ ਦੇ ਮੈਨਜਰ ਫਾਦਰ ਬੀਨੂੰ ਏਐੱਮ ਦੀ ਅਗਵਾਈ ਅਤੇ ਪ੍ਰਿੰਸੀਪਲ ਸਿਸਟਰ ਸਗੁਨਾ ਦੀ ਦੇਖ ਰੇਖ ਹੇਠ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਕ੍ਰਿਸਮਸ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਫਾਦਰ ਜੋਜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਕ੍ਰਿਸਮਿਸ ਦੇ ਸਬੰਧ ਵਿੱਚ ਸਕੂਲ ਦੀਆਂ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਕ੍ਰਿਸਮਸ ਦੇ ਸਬੰਧ ਵਿੱਚ ਸਕਿੱਟਾਂ,ਨਾਟਕ ਅਤੇ ਭਾਸ਼ਣ ਦਿੱਤੇ ਗਏ। ਇਸ ਮੌਕੇ ਤੇ ਫਾਦਰ ਜੋਜੀ ਵੱਲੋਂ ਕ੍ਰਿਸਮਿਸ ਦੇ ਸੰਬੰਧ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ। ਇਸ ਮੌਕੇ ਤੇ ਫਾਦਰ ਜੋਜੀ ਵੱਲੋਂ ਕ੍ਰਿਸਮਿਸ ਦੇ ਸਬੰਧ ਵਿੱਚ ਕੇਕ ਵੀ ਕੱਟਿਆ ਗਿਆ। ਇਸ ਮੌਕੇ ਤੇ ਸਕੂਲ ਦੇ ਫਾਦਰ ਮੈਨੇਜਰ ਬੀਨੂ ਏਐੱਮ,ਫਾਦਰ ਪ੍ਰਵੇਸ਼ ਅਤੇ ਪ੍ਰਿੰਸੀਪਲ ਸਿਸਟਰ ਸਗੁਨਾ ਵੱਲੋਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਜਿਨਾਂ ਵੱਲੋਂ ਵਿੱਦਿਆ,ਖੇਡਾਂ ਅਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰੀਆਂ ਗਈਆਂ ਸਨ, ਕਰੀਬ 500 ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ। ਇਸ ਮੌਕੇ ਤੇ ਫਾਦਰ ਜੋਜੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਉੱਚ ਪੱਧਰੀ ਵਿੱਦਿਆ ਪ੍ਰਾਪਤ ਕਰਕੇ ਦੇਸ਼ ਦੇ ਚੰਗੇ ਨਾਗਰਿਕ ਬਣਨ। ਉਹਨਾਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਵਿੱਦਿਆ ਦੇ ਨਾਲ-ਨਾਲ ਹੋਰ ਖੇਤਰਾਂ ਵਿੱਚ ਵੀ ਮੱਲਾਂ ਮਾਰ ਰਹੇ ਹਨ। ਇਸ ਮੌਕੇ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਕੇਕ ਵੀ ਵੰਡਿਆ ਗਿਆ। ਇਸ ਮੌਕੇ ਸਿਸਟਰ ਅਨੂੰ,ਸਿਸਟਰ ਐਨੀ ਸਿਸਟਰ ਹਰਸਿਤਾ,ਲਖਵਿੰਦਰ ਸਿੰਘ,ਸੁਪਰੀਤ ਕੌਰ,ਜਸਪ੍ਰੀਤ ਕੌਰ,ਰਣਜੀਤ ਕੌਰ,ਕਰਮਬੀਰ ਕੌਰ, ਰਮਨਦੀਪ ਕੌਰ,ਕਵਿਤਾ,ਸਪਨਾ ਮਲਿਕ,ਸੁਖਦੀਪ ਕੌਰ,ਦੀਪਕ ਸ਼ਰਮਾ,ਬਿਕਰਮਜੀਤ ਸਿੰਘ, ਨੀਸਾ, ਰੀਤਿਕਾ,ਅੰਜੂ, ਅਵਨੀਤ ਕੌਰ, ਮਨਪ੍ਰੀਤ ਕੌਰ, ਹਰਮੀਤ ਕੌਰ,ਗਗਨਦੀਪ ਕੌਰ,ਸੁਖਦੀਪ ਕੌਰ, ਕਲਰਕ ਸਿਮਰਨਜੀਤ ਕੌਰ,ਅਰਸ਼ਦੀਪ ਕੌਰ,ਅਮਨਦੀਪ ਕੌਰ, ਸੁਜਾਤਾ,ਨਵਕਿਰਨ, ਅਮਨਦੀਪ ਕੌਰ ਅਤੇ ਸਟਾਫ ਸੈਕਟਰੀ ਹਰਪ੍ਰੀਤ ਕੌਰ ਹਾਜ਼ਰ ਸਨ।