ਜਮਹੂਰੀ ਕਿਸਾਨ ਸਭਾ ਨੇ ਲੋਕ ਵਿਰੋਧੀ ਬਜਟ ਦੀਆਂ ਕਾਪੀਆਂ ਸਾੜੀਆਂ

ਜਮਹੂਰੀ ਕਿਸਾਨ ਸਭਾ ਨੇ ਲੋਕ ਵਿਰੋਧੀ ਬਜਟ ਦੀਆਂ ਕਾਪੀਆਂ ਸਾੜੀਆਂ

 ਪਟਿਆਲਾ : ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਪਟਿਆਲਾ ਵੱਲੋਂ ਪਟਿਆਲਾ, ਨਿਆਲ, ਸਮਾਣਾ ਤੇ ਨਾਭਾ ਵਿਖੇ ਲੋਕ ਵਿਰੋਧੀ ਬਜਟ ਦੀਆਂ ਕਾਪੀਆਂ ਸਾੜ ਕੇ ਸਰਕਾਰ ਖਿਲਾਫ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤਾ ਗਿਆ ਬਜਟ ਜਿੱਥੇ ਆਮ ਲੋਕ ਵਿਰੋਧੀ ਹੈ ਉੱਥੇ ਕਿਸਾਨ ਲਈ ਵੀ ਇਹ ਲਾਹੇਬੰਦ ਨਹੀਂ ਹੈ।

ਇਹ ਸਿਰਫ ਸ਼ਬਦਾਂ ਦੀ ਜਾਦੂਗਰੀ ਕਰਕੇ ਹੀ ਇਸਨੂੰ ਲੋਕ ਹਿਤੈਸ਼ੀ ਦਰਸਾਇਆ ਗਿਆ ਹੈ ਜਿੱਥੇ ਸਿੱਖਿਆ, ਸਿਹਤ, ਰੁਜਗਾਰ, ਜਨਤਕ ਵੰਡ ਪ੍ਰਰਣਾਲੀ, ਸਮਾਜਿਕ ਸੁਰੱਖਿਆ ਤੇ ਨਰੇਗਾ ਵਰਗੀਆਂ ਜਰੂਰੀ ਸੇਵਾਵਾਂ ਤੋ ਬਜਟ ਚ ਹੱਥ ਘੁੱਟਿਆ ਗਿਆ ਹੈ ਉੱਥੇ ਵੱਡੀ ਗਿਣਤੀ ਵਿੱਚ ਖੇਤੀ ਨਾਲ ਦੇਸ਼ ਦੀ ਜੀ. ਡੀ. ਪੀ. ’ਚ ਲਗਭਗ 16 ਫੀਸਦੀ ਹਿੱਸਾ ਪਾਉਣ ਵਾਲੀ 46.1 ਫੀਸਦੀ ਜੁੜੀ ਵੱਡੀ ਗਿਣਤੀ ਆਬਾਦੀ ਨੂੰ ਵੀ ਇਸ ਬਜਟ ’ਚ ਅਣਦੇਖਿਆ ਕੀਤਾ ਗਿਆ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਜਿੱਥੇ ਬਜਟ ਦੀਆਂ ਕਾਪੀਆਂ ਸਾੜ ਕੇ ਇਸ ਬਜਟ ਦਾ ਵਿਰੋਧ ਕੀਤਾ ਗਿਆ ਹੈ ਉੱਥੇ ਮਾਰਕੀਟਿੰਗ ਖਰੜੇ ਦੇ ਵਿਰੋਧ ਵਿੱਚ 9 ਅਪ੍ਰੈਲ ਨੂੰ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਮੰਗ ਪੱਤਰ ਦਿੱਤਾ ਜਾਣਾ ਹੈ ਉਸ ਵਿੱਚ ਜਮਹੂਰੀ ਕਿਸਾਨ ਸਭਾ ਭਰਵਾਂ ਯੋਗਦਾਨ ਪਾਏਗੀ ਅਤੇ 5 ਮਾਰਚ ਨੂੰ ਜੋ ਚੰਡੀਗੜ੍ਹ ਵਿਖੇ ਲਗਾਤਾਰ ਪੱਕਾ ਮੋਰਚਾ ਲਾਇਆ ਜਾ ਰਿਹਾ ਉਸ ਵਿੱਚ ਵੀ ਜਮਹੂਰੀ ਕਿਸਾਨ ਸਭਾ ਆਪਣੀ ਸਮਰਥਾ ਮੁਤਾਬਿਕ ਬਣਦਾ ਹਿੱਸਾ ਪਾਉਣ ਲਈ ਕੋਈ ਕਸਰ ਬਾਕੀ ਨਹੀ ਛੱਡੇਗੀ।

ਇਸ ਮੌਕੇ ਕਿਸਾਨ ਆਗੂ ਹਰੀ ਸਿੰਘ ਦੌਣ ਕਲਾਂ, ਦਰਸ਼ਨ ਬੇਲੂ ਮਾਜਰਾ, ਧੰਨਾ ਸਿੰਘ ਦੌਣ ਕਲਾਂ, ਮਲਕੀਤ ਸਿੰਘ ਨਿਆਲ, ਬਲਵਿੰਦਰ ਸਿੰਘ ਸਮਾਣਾ, ਅਮਰਜੀਤ ਘਨੌਰ, ਸੁੱਚਾ ਸਿੰਘ ਕੌਲ, ਰਾਜ ਕਿਸਨ ਨੂਰ ਖੇੜੀਆਂ, ਪ੍ਰਲਾਦ ਨਿਆਲ, ਜਸਬੀਰ ਸਿੰਘ ਸਮਾਨਾ, ਜਗਰੂਪ ਸਿੰਘ ਤੇ ਸੁਖਪਾਲ ਕਾਦਰਾਬਾਦ ਆਦਿ ਹਾਜਰ ਸਨ।