ਖਨੌਰੀ ਬਾਰਡਰ ਤੇ ਅੱਗ ਦੇ ਭੁਬੂਕੇ ਨਾਲ ਕਿਸਾਨ ਜ਼ਖ਼ਮੀ; ਇਲਾਜ ਲਈ ਭੇਜਿਆ ਪਟਿਆਲਾ
- ਪੰਜਾਬ
- 09 Jan,2025

ਭੁਪਿੰਦਰਜੀਤ ਮੌਲਵੀਵਾਲਾ : ਅੱਜ ਢਾਬੀ ਗੁੱਜਰਾਂ ਖਨੌਰੀ ਬਾਰਡਰ ਅੱਜ ਸਵੇਰੇ ਜਦੋਂ ਇੱਕ ਕਿਸਾਨ ਦੇਸੀ ਗੀਜਰ ਰਾਹੀਂ ਪਾਣੀ ਗਰਮ ਕਰਨ ਲੱਗਿਆ ਤਾਂ ਅਚਾਨਕ ਅੱਗ ਦਾ ਭੁਬੁੱਕਾ ਪੈਣ ਨਾਲ ਗੁਰਦਿਆਲ ਸਿੰਘ ਵਾਸੀ ਸਮਾਣਾ ਦੇ ਕੱਪੜਿਆਂ ਨੂੰ ਅੱਗ ਲੱਗ ਗਈ । ਉੱਥੇ ਬੈਠੇ ਕਿਸਾਨਾਂ ਨੇ ਤੁਰੰਤ ਅੱਗ ਬੁਝਾਈ ਤੇ ਕਿਸਾਨ ਨੂੰ ਇਲਾਜ ਲਈ ਪਾਤੜਾਂ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ। ਡਾਕਟਰਾਂ ਨੇ ਮੁਢਲੀ ਸਹਾਇਤਾ ਦੇਣ ਮਗਰੋਂ ਉਨ੍ਹਾਂ ਨੂੰ ਇਲਾਜ ਲਈ ਪਟਿਆਲਾ ਭੇਜ ਦਿੱਤਾ ਹੈ। ਡਾਕਟਰਾਂ ਦੇ ਦੱਸਣਾ ਅਨੁਸਾਰ ਗੁਰਦਿਆਲ ਸਿੰਘ ਦੀਆਂ ਬਾਹਾਂ ਤੇ ਲੱਤਾਂ ਅੱਗ ਨਾਲ ਝੁਲਸ ਗਈਆਂ ਹਨ। ਛਾਤੀ ਤੇ ਸਿਰ ਨੂੰ ਸੇਕ ਨਹੀਂ ਲੱਗਿਆ ਹਾਲਤ ਉਸ ਦੀ ਖ਼ਤਰੇ ਤੋਂ ਬਾਹਰ ਹੈ। ਉਕਤ ਬਾਰਡਰ ਬੈਠੇ ਕਿਸਾਨਾ ਨੇ ਦੱਸਿਆ ਹੈ ਕਿ ਗੁਰਦਿਆਲ ਸਿੰਘ ਕਾਫ਼ੀ ਦਿਨਾਂ ਤੋਂ ਬਾਰਡਰ 'ਤੇ ਮੰਗਾਂ ਮਨਵਾਉਣ ਲਈ ਸੰਘਰਸ਼ ਕਰਦੇ ਕਿਸਾਨਾਂ ਲਈ ਲੰਗਰ ਚਲਾ ਰਿਹਾ ਸੀ। ਸਵੇਰ ਵੇਲੇ ਜਦੋਂ ਉਸ ਨੇ ਪਾਣੀ ਗਰਮ ਕਰਨ ਲਈ ਦੇਸੀ ਗੀਜਰ ਬਾਲਿਆ ਉਸ ਚੋਂ ਉੱਠੇ ਅੱਗ ਦੇ ਭੁਬੂਕੇ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
Posted By:

Leave a Reply