ਸੈਂਟ ਜੋਸਫ ਚਰਚ ਡੱਲਾ ਮੋੜ ਤੋਂ ਸਜਾਈ ਸ਼ੋਭਾ ਯਾਤਰਾ
- ਪੰਜਾਬ
- 26 Dec,2024

ਕਾਦੀਆਂ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੈਂਟ ਜੋਸਫ ਚਰਚ ਡੱਲਾ ਮੋੜ ਤੋਂ ਕ੍ਰਿਸਮਸ ਦੇ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ ਗਈ ਇਹ ਸ਼ੋਭਾ ਯਾਤਰਾ ਫਾਦਰ ਅਲਬਿਨ ਸੈਂਟ ਜੋਸਫ ਦੀ ਅਗਵਾਈ ’ਚ ਸਜਾਈ ਗਈ। ਇਹ ਸ਼ੋਭਾ ਯਾਤਰਾ ਡੱਲਾ ਮੋੜ ਚਰਚ ਤੋਂ ਸ਼ੁਰੂ ਹੋ ਕੇ ਮੁੱਖ ਬਾਜ਼ਾਰ ਕਾਦੀਆਂ ਬਹਿਸ਼ਤੀ ਮਕਬਰਾ ਰੋਡ ਅਤੇ ਕਾਹਲਵਾਂ ਤੋਂ ਹੁੰਦੇ ਹੋਏ ਸੈਂਟ ਜੋਸਫ ਸਕੂਲ ਕਾਦੀਆਂ ਵਿਖੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਦਾ ਕ੍ਰਿਸਚਨ ਕਲੋਨੀ ਕਾਹਲਵਾਂ ਵਿਖੇ ਸਾਬਕਾ ਸਰਪੰਚ ਸੁਲੱਖਣ ਮਸੀਹ ਅਤੇ ਉਨ੍ਹਾਂ ਦੇ ਪਰਿਵਾਰ ਸਮੇਤ ਕ੍ਰਿਸਚਨ ਭਾਈਚਾਰੇ ਵੱਲੋਂ ਵੱਡੀ ਗਿਣਤੀ ਵਿੱਚ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਸ਼ੋਭਾ ਯਾਤਰਾ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹਲਕਾ ਵਿਧਾਇਕ ਕਾਦੀਆਂ ਦੇ ਵੱਲੋਂ ਸਮੂਹ ਕ੍ਰਿਸਚਨ ਭਾਈਚਾਰੇ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਅਤੇ ਇਹਨਾਂ ਤਿਉਹਾਰਾਂ ਨੂੰ ਮਿਲ ਜੁਲ ਕੇ ਮਨਾਉਣਾ ਚਾਹੀਦਾ ਹੈ। ਇਸ ਮੌਕੇ ਸਾਬਕਾ ਸਰਪੰਚ ਸੁਲੱਖਣ ਮਸੀਹ ਵੱਲੋਂ ਤੇ ਸ਼ੋਭਾ ਯਾਤਰਾ ਦੀ ਅਗਵਾਈ ਕਰ ਰਹੇ ਸਮੂਹ ਪ੍ਰਬੰਧਕਾਂ ਦੇ ਵੱਲੋਂ ਸਮੂਹ ਕ੍ਰਿਸ਼ਚਨ ਭਾਈਚਾਰੇ ਨੂੰ ਕ੍ਰਿਸਮਿਸ ਦੀ ਵਧਾਈ ਦਿੱਤੀ ਗਈ। ਇਸ ਮੌਕੇ ’ਤੇ ਫਾਦਰ ਅਲਬਿਨ ਸੈਂਟ ਜੋਸਫ ਦੇ ਵੱਲੋਂ ਕ੍ਰਿਸਮਿਸ ਦੀ ਕ੍ਰਿਸਚਨ ਭਾਈਚਾਰੇ ਨੂੰ ਵਧਾਈ ਦਿੱਤੀ। ਇਸ ਮੌਕੇ ਸਾਬਕਾ ਸਰਪੰਚ ਸੁਲੱਖਣ ਮਸੀਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕ੍ਰਿਸਚਨ ਭਾਈਚਾਰੇ ਦੇ ਲੋਕ ਹਾਜ਼ਰ ਸਨ।
Posted By:

Leave a Reply