ਪ੍ਰਸਿੱਧ ਗਾਇਕਾਂ ਮਨਜੀਤ ਸਾਇਰਾ ਦਾ ਸ਼ਬਦ 'ਵੱਡੇ ਸਾਕੇ" ਸੰਤ ਲੀਡਰ ਸਿੰਘ ਵੱਲੋਂ ਰਿਲੀਜ਼

ਪ੍ਰਸਿੱਧ ਗਾਇਕਾਂ ਮਨਜੀਤ ਸਾਇਰਾ ਦਾ ਸ਼ਬਦ 'ਵੱਡੇ ਸਾਕੇ" ਸੰਤ ਲੀਡਰ ਸਿੰਘ ਵੱਲੋਂ ਰਿਲੀਜ਼

ਕਪੂਰਥਲਾ : ਪ੍ਰਸਿੱਧ ਗਾਇਕਾ ਮਨਜੀਤ ਸਾਇਰਾ ਦਾ ਨਵਾਂ ਧਾਰਮਿਕ ਗੀਤ ਛੇਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਰਮਨੀਕ ਧਰਤੀ ਗੁਰਦੁਆਰਾ ਟਾਹਲੀ ਸਾਹਿਬ ਬਲ੍ਹੇਰ ਖਾਨਪੁਰ ਵਿਖੇ ਮੁੱਖ ਸੇਵਾਦਾਰ ਬਾਬਾ ਲੀਡਰ ਸਿੰਘ ਜੀ ਵੱਲੋਂ ਰਿਲੀਜ਼ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਨਜੀਤ ਸਾਇਰਾ ਨੇ ਦੱਸਿਆ ਕਿ ਧਾਰਮਿਕ ਗੀਤ ਵੱਡੇ ਸਾਕੇ ਨੂੰ ਗੀਤਕਾਰ ਰਿਸ਼ੀ ਲਾਹੌਰੀ ਵੱਲੋਂ ਕਲਮਬੱਧ ਕੀਤਾ ਤੇ ਪ੍ਰਸਿੱਧ ਗੀਟਾਰੇਸਟ ਅਸ਼ਵਨੀ ਦੇਵਗਨ ਨੇ ਕੰਪੋਜ਼ ਬਣਾਈ। ਤਾਰ-ਏ ਬੀਟ ਬਰੇਕਰ ਵੱਲੋਂ ਗੀਤ ਵੱਡੇ ਸਾਕੇ ਦਾ ਸੰਗੀਤ ਬਣਾਇਆ ਗਿਆ ਤੇ ਰਜੇਸ਼ ਕਪੂਰ ਨੇ ਫ਼ਿਲਮਾਂਕਣ ਕੀਤਾ। ਗੀਤ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਬਿਆਨ ਕਰਦਾ ਹੈ । ਗੀਤ ਸਰੋਤਿਆਂ ਨੂੰ ਉਸ ਸਮੇਂ ਦੀ ਹਕੁਮਤ ਵੱਲੋਂ ਸਾਹਿਬਜ਼ਾਦਿਆਂ ’ਤੇ ਕੀਤੇ ਜ਼ੁਲਮ ਦੀ ਝਲਕ ਪੇਸ਼ ਕਰਦਾ ਹੈ। ਇਸ ਮੌਕੇ ਬਾਬਾ ਹੀਰਾ ਸਿੰਘ, ਜਸਵਿੰਦਰ ਕੌਰ ਵਾਲੀਆ, ਮਨਦੀਪ ਵਾਲੀਆ, ਅਸ਼ਵਨੀ ਦੇਵਗਨ, ਦਲਵੀਰ ਸਿੰਘ ਰਾਣਾ ਸੁੰਨੜਵਾਲ ਤੇ ਸੰਗਤ ਹਾਜ਼ਰ ਸੀ।