ਪੈਨਸ਼ਨਰਜ਼ ਫ਼ਰੰਟ ਮੰਗਾਂ ਨੂੰ ਲੈ ਕੇ ਹਲਕਾ ਵਿਧਾਇਕ ਨੂੰ ਦੇਵੇਗਾ ਮੰਗ ਪੱਤਰ
- ਪੰਜਾਬ
- 30 Jan,2025

ਮਾਨਸਾ : ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਮਾਨਸਾ ਦੀ ਸਾਂਝੀ ਮੀਟਿੰਗ ਸਿੰਕਦਰ ਸਿੰਘ ਘਰਾਂਗਣਾ, ਮਨਿੰਦਰ ਸਿੰਘ ਜਵਾਹਰਕੇ, ਬਿੱਕਰ ਸਿੰਘ ਮਾਖਾ, ਰਾਜ ਕੁਮਾਰ ਰੰਗਾ, ਜਨਕ ਸਿੰਘ ਫ਼ਤਿਹਪੁਰ, ਜਗਦੇਵ ਸਿੰਘ ਘੁਰਕਣੀ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ ਭਵਨ ਕਚਹਿਰੀ ਰੋਡ ਵਿਖੇ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਐੱਮਐੱਲਏ ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਜੋ ਬਹੁਤ ਸਮੇਂ ਤੋਂ ਲਟਕ ਰਹੀਆਂ ਹਨ ਦੀ ਪੂਰਤੀ ਲਈ ਜ਼ਿਲ੍ਹਾ ਕਮੇਟੀਆਂ ਵੱਲੋਂ ਮੰਗ ਪੱਤਰ ਦਿੱਤਾ ਜਾਵੇਗਾ। ਫੈਸਲੇ ਅਨੁਸਾਰ 13 ਫਰਵਰੀ ਨੂੰ ਮਾਨਸਾ ਅਤੇ ਸਰਦੂਲਗੜ੍ਹ ਦੇ ਐੱਮਐੱਲਏ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਹਲਕਾ ਬੁਢਲਾਡਾ ਨੂੰ ਵੀ ਵੱਖਰੇ ਤੌਰ ’ਤੇ ਮੰਗ ਪੱਤਰ ਦਿੱਤਾ ਜਾਵੇਗਾ। ਇਸ ਉਪਰੋਕਤ ਕਨਵੀਨਰਾਂ ਤੋਂ ਇਲਾਵਾ ਮੇਜਰ ਸਿੰਘ ਦੂਲੋਵਾਲ, ਸੀਤਲ ਸਿੰਘ ਉੱਡਤ, ਮੇਜਰ ਸਿੰਘ ਬਾਜੇਵਾਲਾ, ਅਜੈਬ ਸਿੰਘ ਅਲੀਸ਼ੇਰ, ਜਗਦੀਸ਼ ਰਾਏ ਮਾਨਸਾ, ਹਰਬੰਸ ਸਿੰਘ ਫਰਵਾਹੀ, ਬਲਜੀਤ ਸਿੰਘ ਬਰਨਾਲਾ, ਬਿੱਕਰ ਸਿੰਘ ਮੰਘਾਣੀਆ, ਹਰਦੇਵ ਸਿੰਘ ਬਰਨਾਲ, ਹੰਸ ਰਾਜ, ਅਜੀਤ ਸਿੰਘ ਭੁੱਲਰ, ਸਤਨਾਮ ਸਿੰਘ ਆਦਿ ਆਗੂ ਵੀ ਸ਼ਾਮਲ ਹੋਏ। ਆਗੂ ਸਾਥੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੇ ਜੋ ਮੰਗਾਂ ਮੰਗ ਪੱਤਰ ਵਿੱਚ ਦਰਜ ਹਨ, ਨੂੰ ਪੂਰਾ ਕੀਤਾ ਜਾਵੇ ਨਹੀਂ ਤਾਂ ਬਜਟ ਸੈ਼ਸ਼ਨ ਦੌਰਾਨ ਸੂਬਾ ਕਮੇਟੀ ਵੱਲੋਂ ਰੋਸ ਮਾਰਚ ਕੀਤਾ ਜਾਵੇਗਾ, ਜਿਸ ਵਿੱਚ ਜ਼ਿਲ੍ਹਾ ਮਾਨਸਾ ਦੇ ਸਾਥੀ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋਣਗੇ।
Posted By:

Leave a Reply