ਨਾਭਾ ’ਚ ਮਾਮੂਲੀ ਬਹਿਸਬਾਜ਼ੀ ਨੂੰ ਲੈ ਕੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਨਾਭਾ ’ਚ ਮਾਮੂਲੀ ਬਹਿਸਬਾਜ਼ੀ ਨੂੰ ਲੈ ਕੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਨਾਭਾ : ਸਥਾਨਕ ਬੌੜ੍ਹਾ ਗੇਟ ਵਿਖੇ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਅਰਜਨ ਕਲੋਨੀ ਨਾਭਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਿਕ ਬੌੜ੍ਹਾਂ ਗੇਟ ਵਿਖੇ ਢਾਬੇ ਦੇ ਬਾਹਰ ਗੁਰਪ੍ਰੀਤ ਦੀ ਕੁਝ ਨੌਜਵਾਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਹੱਥੋਪਾਈ ਹੋ ਗਏ। ਇਸੇ ਦੌਰਾਨ ਗੁਰਪ੍ਰੀਤ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰੇ ਜ਼ਖ਼ਮੀ ਕਰ ਦਿੱਤਾ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਜਦੋਂਕਿ ਆਸ ਪਾਸ ਦੇ ਲੋਕਾਂ ਨੇ ਗੁਰਪ੍ਰੀਤ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ । ਹਾਲਤ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਇਸਨੂੰ ਪਟਿਆਲਾ ਰਜਿੰਦਰਾ ਹਸਪਤਾਲ ਰੈਫਰ ਦਿੱਤਾ ਜਿਥੇ ਜਖਮੀਂ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਜਗਮੇਲ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਬੀਤੀ ਰਾਤ ਦੋਸਤਾਂ ਨਾਲ ਗਿਆ ਸੀ। ਇਸੇ ਦੌਰਾਨ ਗੁਰਪ੍ਰੀਤ ਦੀ ਮਾਤਾ ਦੀ ਹਾਲਤ ਖਰਾਬ ਹੋਣ ਕਰਕੇ ਹਸਪਤਾਲ ਵਿੱਚ ਟੀਕਾ ਲਗਾਉਣ ਲਈ ਪੁੱਚਜੇ ਤਾਂ ਅੱਗੇ ਗੁਰਪ੍ਰੀਤ ਵੀ ਜਖਮੀ ਹਾਲਤ ਵਿਚ ਪਿਆ ਦਿਸਿਆ। ਇਲਾਜ ਲਈ ਨਾਭਾ ਤੋਂ ਪਟਿਆਲਾ ਗਏ ਪਰ ਉਹ ਦਮ ਤੋੜ ਗਿਆ। ਡੀਐਸਪੀ ਮਨਦੀਪ ਕੌਰ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਉੱਪਰ ਕੱਲ ਰਾਤ ਕਰੀਬ 9 ਵਜੇ ਕਿਰਚਾਂ ਦੇ ਨਾਲ ਹਮਲਾ ਕੀਤਾ ਗਿਆ ਹੈ। ਜਿਸਦੀ ਮੌਤ ਹੋ ਗਈ ਹੈ। ਇਸ ਮਾਮਲੇ ਸਬੰਧੀ ਚਾਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।