ਅਕਾਲੀ ਦਲ ਵਿਧਾਨ ਸਭਾ ਚੋਣਾਂ 'ਤਕੜੀ' 'ਤੇ ਹੀ ਲੜੇਗਾ, ਦਲਜੀਤ ਚੀਮਾ ਦਾ ਐਲਾਨ; ਪੰਜ ਨਗਰ ਨਿਗਮਾਂ 'ਚ ਨਿਯੁਕਤ ਕੀਤੇ ਗਏ ਹਨ ਅਬਜਰਵਰ

ਅਕਾਲੀ ਦਲ ਵਿਧਾਨ ਸਭਾ ਚੋਣਾਂ 'ਤਕੜੀ' 'ਤੇ ਹੀ ਲੜੇਗਾ, ਦਲਜੀਤ ਚੀਮਾ ਦਾ ਐਲਾਨ; ਪੰਜ ਨਗਰ ਨਿਗਮਾਂ 'ਚ ਨਿਯੁਕਤ ਕੀਤੇ ਗਏ ਹਨ ਅਬਜਰਵਰ

ਚੰਡੀਗੜ੍ਹ : ਰਾਜ ਚੋਣ ਕਮਿਸ਼ਨ ਨੇ ਸਥਾਨਕ ਬਾਡੀ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨਾਲ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਹਲਚਲ ਮਚੀ ਹੋਈ ਹੈ। ਨਾਮਜ਼ਦਗੀ ਪ੍ਰਕਿਰਿਆ ਸੋਮਵਾਰ ਨੂੰ ਸ਼ੁਰੂ ਹੋ ਗਈ ਸੀ। 21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਿਆਸੀ ਪਾਰਟੀਆਂ ਨੇ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਨਗਰ ਨਿਗਮ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਨੇ ਪੰਜਾਂ ਨਗਰ ਨਿਗਮਾਂ ਵਿੱਚ ਅਬਜਰਵਰ ਵੀ ਨਿਯੁਕਤ ਕੀਤੇ ਹਨ।ਹਰੀਸ਼ ਰਾਏ ਢਾਂਡਾ ਨੂੰ ਜਲੰਧਰ, ਬਿਕਰਮ ਸਿੰਘ ਮਜੀਠੀਆ ਤੇ ਗੁਲਜ਼ਾਰ ਸਿੰਘ ਰਣੀਕੇ ਨੂੰ ਅੰਮ੍ਰਿਤਸਰ, ਬਲਦੇਵ ਸਿੰਘ ਖਹਿਰਾ ਨੂੰ ਫਗਵਾੜਾ, ਮਨਤਾਰ ਸਿੰਘ ਬਰਾੜ ਤੇ ਐਸ.ਆਰ.ਕਲੇਰ ਨੂੰ ਲੁਧਿਆਣਾ, ਐਨ.ਕੇ.ਸ਼ਰਮਾ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਪਟਿਆਲਾ ਨਗਰ ਨਿਗਮ ਚੋਣਾਂ ਲਈ ਅਬਜਰਵਰ ਨਿਯੁਕਤ ਕੀਤਾ ਗਿਆ ਹੈ।